10 ਦਿਨਾਂ ਤੋਂ ਹਨੇਰੇ ''ਚ ਬੈਠ ਕੇ ਪੜ੍ਹਨ ਲਈ ਮਜ਼ਬੂਰ ਹੈ ''ਦੇਸ਼ ਦਾ ਭਵਿੱਖ''

02/23/2019 12:16:25 PM

ਮੋਗਾ (ਵਿਪਨ)—ਇਕ ਪਾਸੇ ਜਿੱਥੇ ਸਰਕਾਰ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਇਹ ਦਾਅਵੇ ਕਿੰਨੇ ਸੱਚ ਹਨ ਇਸ ਦਾ ਪਤਾ ਮੋਗਾ ਦੇ ਅਕਾਲਸਰ ਰੋਡ 'ਤੇ ਸਰਕਾਰੀ ਪ੍ਰਾਈਮਰੀ ਸਕੂਲ ਤੋਂ ਪਤਾ ਲੱਗਦਾ ਹੈ, ਜਿੱਥੇ ਪਿਛਲੇ 10 ਦਿਨਾਂ ਤੋਂ ਬਿਜਲੀ ਨਹੀਂ ਹੈ। ਜਾਣਕਾਰੀ ਮੁਤਾਬਕ ਬਿਜਲੀ ਦਾ ਕੁਨੈਕਸ਼ਨ ਇਸ ਲਈ ਕੱਟ ਦਿੱਤਾ ਗਿਆ, ਕਿਉਂਕਿ ਸਕੂਲ ਦਾ ਬਿਜਲੀ ਦਾ ਬਿੱਲ 4000 ਰੁਪਏ ਬਕਾਇਆ ਸੀ, ਪਰ ਸਕੂਲ ਦੇ ਸਟਾਫ ਵਲੋਂ ਇਸ ਮਾਮਲੇ 'ਚ ਅਧਿਕਾਰੀਆਂ ਨੂੰ ਦੱਸਿਆ ਗਿਆ ਪਰ ਅਜੇ ਤੱਕ ਇਹ ਮਾਮਲਾ ਹੱਲ ਨਹੀਂ ਹੋਇਆ ਅਤੇ ਛੋਟੇ-ਛੋਟੇ ਬੱਚਿਆਂ ਨੂੰ ਹਨੇਰੇ 'ਚ ਪੜ੍ਹਨਾ ਪੈ ਰਿਹਾ ਹੈ ਜਾਂ ਫਿਰ ਇਕ-ਇਕ ਕਰਕੇ ਸਕੂਲ ਦੇ ਵਿਹੜੇ 'ਚ ਕਲਾਸ ਲਗਾਈ ਜਾਂਦੀ ਹੈ। ਪਰ ਅੱਜ ਮੌਸਮ ਕੁਝ ਠੀਕ ਹੋਣ ਕਰਕੇ ਬਾਹਰ ਕਲਾਸ ਲੱਗ ਸਕੀ।

ਇੰਨਾ ਹੀ ਨਹੀਂ ਸਕੂਲ 'ਚ ਬਿਜਲੀ ਨਾ ਹੋਣ ਕਰਕੇ ਬੱਚਿਆਂ ਨੂੰ ਪੀਣ ਲਈ ਪਾਣੀ ਵੀ ਆਰ.ਓ. ਦਾ ਨਹੀਂ ਮਿਲਦਾ ਅਤੇ ਬੱਚੇ ਟੈਂਕੀ ਦਾ ਪਾਣੀ ਪੀਣ ਲਈ ਮਜ਼ਬੂਰ ਹਨ।


Shyna

Content Editor

Related News