ਮੋਗਾ ''ਚ ਡੇਂਗੂ ਦਾ ਕਹਿਰ, ਸਿਵਲ ਹਸਪਤਾਲ ''ਚ ਚੱਲ ਰਿਹੈ ਮੁਫ਼ਤ ਇਲਾਜ

10/14/2019 4:50:45 PM

ਮੋਗਾ (ਵਿਪਨ) - ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਇਕ ਵਾਰ ਫਿਰ ਤੋਂ ਡੇਂਗੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਮੋਗਾ ਦੇ ਸਰਕਾਰੀ ਹਸਪਤਾਲ 'ਚ 300 ਦੇ ਕਰੀਬ ਡੇਂਗੂ ਦੇ ਸ਼ੱਕੀ ਮਰੀਜ਼ ਆਏ ਹਨ, ਜਿਨ੍ਹਾਂ 'ਚੋਂ 54 ਮਰੀਜ਼ ਡੇਂਗੂ ਦੀ ਲਪੇਟ 'ਚ ਹਨ। ਇਸ ਦੌਰਾਨ ਜਦੋ ਮੋਗਾ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਹਸਪਤਾਲ 'ਚ ਡੇਂਗੂ ਦੀ ਬੀਮਾਰੀ ਦੇ ਸਾਰੇ ਪ੍ਰਬੰਧ ਠੀਕ ਪਾਏ ਗਏ। ਹਸਪਤਾਲ 'ਚ ਸਾਫ-ਸਫਾਈ ਅਤੇ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਮੌਕੇ 'ਤੇ ਮੌਜੂਦ ਡਾਕਟਰਾਂ ਵਲੋਂ ਵੀ ਡੇਂਗੂ ਦੇ ਮਰੀਜ਼ਾਂ ਦਾ ਇਲਾਜ ਸਮੇਂ ਸਿਰ ਅਤੇ ਮੁਫਤ ਕੀਤਾ ਜਾ ਰਿਹਾ ਹੈ।  

ਮੋਗੇ ਜ਼ਿਲੇ ਦੇ ਡੇਂਗੂ ਵਿਭਾਗ ਦੇ ਅਧਿਕਾਰੀ ਮੋਹਿੰਦਰ ਪਾਲ ਲੂੱਬਾ ਨੇ ਕਿਹਾ ਕਿ ਉਨ੍ਹਾਂ ਵਲੋਂ 326 ਮਰੀਜਾਂ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾਂ 'ਚੋਂ 50 ਮਰੀਜ਼ ਡੇਂਗੂ ਦੇ ਪਾਏ ਗਏ ਹਨ। ਸਰਕਾਰੀ ਹਸਪਤਾਲ ਦੇ ਡਾਕਟਰਾਂ ਵਲੋਂ ਡੇਂਗੂ ਦੇ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਇਲਾਜ ਅਤੇ ਟੈਸਟ ਮੁਫਤ ਕੀਤੇ ਜਾ ਰਹੇ ਹਨ। ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਦਵਾਈ ਡਾਕਟਰਾਂ ਵਲੋਂ ਹੀ ਦਿੱਤੀ ਜਾ ਰਹੀ ਹੈ।

 


rajwinder kaur

Content Editor

Related News