ਬਾਘਾ ਪੁਰਾਣਾ ਪੁਲਸ ਨੇ ਭਾਰੀ ਮਾਤਰਾ ’ਚ ਪਟਾਖਿਆਂ ਦਾ ਜਖੀਰਾ ਫੜਿਆ, ਮਾਮਲਾ ਦਰਜ

Wednesday, Nov 18, 2020 - 10:35 AM (IST)

ਬਾਘਾ ਪੁਰਾਣਾ ਪੁਲਸ ਨੇ ਭਾਰੀ ਮਾਤਰਾ ’ਚ ਪਟਾਖਿਆਂ ਦਾ ਜਖੀਰਾ ਫੜਿਆ, ਮਾਮਲਾ ਦਰਜ

ਮੋਗਾ (ਅਜ਼ਾਦ)– ਤਿਉਹਾਰਾ ਨੂੰ ਲੈ ਕੇ ਪਟਾਖਿਆਂ ਨੂੰ ਸਟੋਰ ਕਰਨ ’ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਵੀ ਕਈ ਵਿਅਕਤੀ ਭਾਰੀ ਮਾਤਰਾ ਵਿਚ ਪਟਾਖਿਆਂ ਦਾ ਸਟਾਕ ਜਮਾਂ ਕਰ ਕੇ ਬੈਠੇ ਹੋਏ ਹਨ। ਬੀਤੇ ਦਿਨ ਬਾਘਾ ਪੁਰਾਣਾ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਭਾਰੀ ਮਾਤਰਾ ਵਿਚ ਪਟਾਖਿਆਂ ਦਾ ਜ਼ਖੀਰਾ ਫੜਿਆ।

ਇਹ ਵੀ ਪੜ੍ਹੋ : ਕਾਰਪੋਰੇਟਾਂ ਦੇ ਵਿਰੁੱਧ ਨਹੀਂ, ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਰੈਗੂਲੈਸ਼ਨ ਜ਼ਰੂਰੀ : ਕੈਪਟਨ

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਮੰਦਰ ਸਿੰਘ ਅਤੇ ਜਗਦੇਵ ਸਿੰਘ ਨੇ ਦੱਸਿਆ ਕਿ ਜਦ ਉਹ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਕਾਲੇਕੇ ਰੋਡ ਬਾਘਾ ਪੁਰਾਣਾ ਦੇ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਅਸ਼ਵਨੀ ਬਾਬਰਾ ਨਿਵਾਸੀ ਪਿੰਡ ਬੁੱਧ ਸਿੰਘ ਵਾਲਾ ਨੇ ਮੁਗਲੂ ਪੱਤੀ ਬਾਘਾ ਪੁਰਾਣਾ ਵਿਚ ਇਕ ਸਕੂਲ ਦੇ ਕੋਲ ਖਾਲੀ ਮਕਾਨ ਵਿਚ ਭਾਰੀ ਮਾਤਰਾ ਵਿਚ ਪਟਾਖਿਆਂ ਅਤੇ ਆਤਿਸ਼ਬਾਜ਼ੀ ਦਾ ਜ਼ਖੀਰਾ ਜਮਾਂ ਕਰ ਕੇ ਰੱਖਿਆ ਹੋਇਆ ਹੈ, ਜਿਸ ਦੇ ਕੋਲ ਕੋਈ ਲਾਇਸੈਂਸ ਨਹੀਂ ਹੈ, ਜਿਸ ’ਤੇ ਅਸੀਂ ਪੁਲਸ ਪਾਰਟੀ ਸਮੇਤ ਛਾਪਾਮਾਰੀ ਕਰ ਕੇ ਉਕਤ ਪਟਾਖਿਆਂ ਦਾ ਜ਼ਖੀਰਾ ਬਰਾਮਦ ਕਰ ਕੇ ਕਥਿਤ ਦੋਸ਼ੀ ਨੂੰ ਕਾਬੂ ਕੀਤਾ ਗਿਆ, ਜਿਸ ਨੂੰ ਬਾਅਦ ਵਿਚ ਬਰ ਜ਼ਮਾਨਤ ਰਿਹਾ ਕਰ ਦਿੱਤਾ ਗਿਆ। ਜਿਸ ਦੇ ਖਿਲਾਫ਼ ਥਾਣਾ ਬਾਘਾ ਪੁਰਾਣਾ ਵਿਚ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਜਥੇਦਾਰ ਦਾ ਵੱਡਾ ਬਿਆਨ, ਖ਼ੁਦਮੁਖ਼ਤਿਆਰ ਸੰਸਥਾ ਹੋਣ ਕਰ ਕੇ ਸਰਕਾਰਾਂ ਨੂੰ ਹਮੇਸ਼ਾ ਚੁੱਭਦੀ ਹੈ ਸ਼੍ਰੋਮਣੀ ਕਮੇਟੀ


author

Baljeet Kaur

Content Editor

Related News