ਮੋਗਾ ’ਚ ਵੱਡੀ ਵਾਰਦਾਤ, ਪੇਕੇ ਗਈ ਸੀ ਪਤਨੀ, ਪਤੀ ਨੇ ਕੁਹਾੜੀ ਨਾਲ ਵੱਢੀ ਗੁਆਂਢਣ

Sunday, Apr 18, 2021 - 04:43 PM (IST)

ਮੋਗਾ ’ਚ ਵੱਡੀ ਵਾਰਦਾਤ, ਪੇਕੇ ਗਈ ਸੀ ਪਤਨੀ, ਪਤੀ ਨੇ ਕੁਹਾੜੀ ਨਾਲ ਵੱਢੀ ਗੁਆਂਢਣ

ਮੋਗਾ (ਅਜ਼ਾਦ): ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਨਿਵਾਸੀ 60 ਸਾਲਾ ਬੀਬੀ ਕਰਨੈਲ ਕੌਰ ਉਰਫ਼ ਮਨਜੀਤ ਕੌਰ ਦੀ ਰਜਿੰਸ਼ ਦੇ ਚੱਲਦੇ ਤੇਜ਼ਧਾਰ ਹਥਿਆਰਾਂ ਕੁਲਹਾੜੀ ਮਾਰ ਕੇ ਬੇਰਿਹਮੀ ਨਾਲ ਹੱਤਿਆ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਦਬੌਚ ਲਿਆ। ਕਥਿਤ ਦੋਸ਼ੀ ਦੇ ਖ਼ਿਲਾਫ ਮੈਹਨਾ ਪੁਲਸ ਵਲੋਂ ਮ੍ਰਿਤਕਾ ਦੇ ਪੁੱਤਰ ਸੁਖਜੀਤ ਸਿੰਘ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਪ੍ਰੇਮ ਸਿੰਘ ਉਰਫ਼ ਪ੍ਰੇਮੂ ਨਿਵਾਸੀ ਪਿੰਡ ਰੌਲੀ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਝੁੱਗੀ ਝੌਪੜੀ ਵਾਲੇ ਬੱਚਿਆਂ ਦਾ ਸਹਾਰਾ ਬਣੀ ਬਠਿੰਡਾ ਦੀ ਸੋਨਮ, ਸੁਣ ਤੁਸੀਂ ਵੀ ਕਰੋਗੇ ਸਿਫ਼ਤਾਂ (ਵੀਡੀਓ)

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਥਾਣਾ ਮੈਹਨਾ ਦੇ ਇੰਚਾਰਜ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੇਮ ਸਿੰਘ ਉਰਫ਼ ਪ੍ਰੇਮੂ ਦਾ ਵਿਆਹ 7 ਸਾਲ ਪਹਿਲੇ ਧਲਕਲਾਂ ਨਿਵਾਸੀ ਕਮਲਜੀਤ ਕੌਰ ਦੇ ਨਾਲ ਹੋਈ ਸੀ। ਜਿਸ ਦਾ ਇਕ ਪੁੱਤਰ ਹੈ। ਆਪਣੀ ਪਤਨੀ ਦੇ ਨਾਲ ਘੇਰੂਲ ਵਿਵਾਦ ਦੇ ਚੱਲਦੇ ਘਰ ’ਚ ਝਗੜਾ ਹੁੰਦਾ ਰਹਿੰਦਾ ਸੀ,  ਜਿਸ ਕਾਰਨ ਉਹ ਤੰਰ ਆ ਕੇ ਕਰੀਬ ਢਾਈ ਮਹੀਨੇ ਪਹਿਲਾਂ ਆਪਣੇ ਪੇਕੇ ਚਲੀ ਗਈ ਸੀ। ਕਥਿਤ ਦੋਸ਼ੀ ਅਤੇ ਉਸ ਦੀ ਪਤਨੀ ਨੂੰ ਕਈ ਵਾਰ ਉਨ੍ਹਾਂ ਦੇ ਗੁਆਂਢ ’ਚ ਰਹਿੰਦੀ ਕਰਨੈਲ ਕੌਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪ੍ਰੇਮ ਸਿੰਘ ਉਰਫ਼ ਪ੍ਰੇਮੂ ਆਪਣੇ ਮਨ ’ਚ ਰੰਜਿਸ਼ ਰੱਖਣ ਲੱਗਾ।
ਮ੍ਰਿਤਕ ਦੇ ਪੁੱਤਰ ਸੁਖਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਬੀਤੀ ਰਾਤ ਉਸ ਦੀ ਸਿਹਤ ਖ਼ਰਾਬ ਹੋਣ ਦੇ ਕਾਰਨ ਉਹ ਘਰ ’ਚ ਮੌਜੂਦ ਸੀ, ਤਾਂ ਕਥਿਤ ਦੌਸ਼ੀ ਪ੍ਰੇਮ ਸਿੰਘ ਉਰਫ਼ ਪ੍ਰੇਮੂ ਕੁਲਹਾੜੀ ਲੈ ਕੇ ਸਾਡੇ ਘਰ ਵੜਿਆਅਤੇ ਉਸ ਨੇ ਆਉਂਦੇ ਹੀ ਮੇਰੀ ਮਾਂ ਦੀ ਧੌਣ ’ਤੇ ਕੁਲਹਾੜੀ ਮਾਰੀ ਅਤੇ ਉਹ ਚੀਕਣ ਲੱਗੀ ਅਤੇ ਲਹੂ-ਲਹਾਣ ਹੋ ਕੇ ਡਿੱਗ ਗਈ, ਰੋਲਾ ਸੁਣ ਕੇ ਉਹ ਬਾਹਰ ਨਿਕਲਿਆ ਤਾਂ ਕਥਿਤ ਦੋਸ਼ੀ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ ਪਰ ਉਹ ਬਚ ਗਿਆ। ਇਸ ਦੇ ਬਾਅਦ ਕਥਿਤ ਦੋਸ਼ੀ ਉੱਥੋਂ ਭੱਜ ਗਿਆ, ਉਹ ਆਪਣੀ ਮਾਤਾ ਨੂੰ ਲੈ ਕੇ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਪਹੁੰਚੇ, ਪਰ ਉਸ ਨੇ ਦਮ ਤੋੜ ਦਿੱਤਾ ਸੀ।

ਇਹ ਵੀ ਪੜ੍ਹੋ:  ਚਿੱਟੇ ਤੋਂ ਲੈ ਕੇ ਅਫ਼ੀਮ ਤੱਕ ਕਰਦਾ ਸੀ ਸਾਰੇ ਨਸ਼ੇ, ਇੰਝ ਖ਼ਹਿੜਾ ਛੁਡਾ ਬਣਾਈ ਜ਼ਬਰਦਸਤ ਬਾਡੀ (ਵੀਡੀਓ)

ਉਸ ਨੇ ਕਿਹਾ ਕਿ ਕਥਿਤ ਦੋਸ਼ੀ ਆਪਣੀ ਪਤਨੀ ਦੇ ਪੇਕੇ ਜਾਣ ਦੇ ਮਾਮਲੇ ਨੂੰ ਲੈ ਕੇ ਉਸ ਦੀ ਮਾਤਾ ਨੂੰ ਜ਼ਿੰਮੇਵਾਰ ਸਮਝਦਾ ਸੀ, ਜਿਸ ਕਾਰਨ ਉਸ ਦੇ ਇਸ ਘਟਨਾ ਨੂੰ ਅੰਜਾਮ ਦਿੱਤਾ। ਥਾਣਾ ਮੈਹਨਾ ਦੇ ਇੰਚਾਰਜ ਕੋਮਲਪ੍ਰੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਦੇ ਬਾਅਦ ਉਸ ਨੂੰ ਅੱਜ ਮਾਨਯੋਗ ਅਦਾਲਤ ’ਚ ਪੇਸ਼ ਕੀਤਾ, ਅਦਾਲਤ ਵਲੋਂ ਉਸ ਦਾ 3 ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ।

ਇਹ ਵੀ ਪੜ੍ਹੋ: ਫ਼ਰੀਦਕੋਟ ਤੋਂ ਵੱਡੀ ਖ਼ਬਰ: ਸੌਂ ਰਹੇ ਵਿਅਕਤੀ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਲ


author

Shyna

Content Editor

Related News