ਮੋਦੀ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਨੈਸ਼ਨਲ ਰਿਲੀਫ਼ ਫੰਡ ’ਚੋਂ 1000 ਕਰੋੜ ਰੁਪਏ ਜਾਰੀ ਕਰੇ : ਬਾਜਵਾ

07/11/2023 7:25:23 PM

ਝਬਾਲ (ਨਰਿੰਦਰ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਰਹੱਦੀ ਪਿੰਡ ਗੰਡੀਵਿੰਡ ਵਿਖੇ ਰੱਖੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਹੜ੍ਹਾਂ ਨਾਲ ਹੋਏ ਫਸਲਾਂ ਤੇ ਹੋਰ ਨੁਕਸਾਨ ਲਈ ਮੋਦੀ ਸਰਕਾਰ ਤੁਰੰਤ ਨੈਸ਼ਨਲ ਰਿਲੀਫ਼ ਫੰਡ ਵਿਚੋਂ 1000 ਕਰੋੜ ਰੁਪਏ ਜਾਰੀ ਕਰੇ। ਉਨ੍ਹਾਂ ਆ ਰਹੀਆਂ ਲੋਕ ਸਭਾ ਚੋਣਾਂ ਲਈ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ ਚੇਅਰਮੈਨ ਰਾਣਾ ਗੰਡੀਵਿੰਡ ਨੂੰ ਥਾਪੜਾ ਦਿੱਤਾ।

ਇਸ ਸਮੇਂ ਪ੍ਰਤਾਪ ਸਿੰਘ ਬਾਜਵਾ ਨੂੰ ਚੇਅਰਮੈਨ ਰਣਜੀਤ ਸਿੰਘ ਰਾਣਾ ਗੰਡੀਵਿੰਡ ਤੇ ਐਡਵੋਕੇਟ ਜਗਮੀਤ ਸਿੰਘ ਢਿੱਲੋਂ, ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਇੰਦਰਜੀਤ ਸਿੰਘ ਬਾਸਰਕੇ ਨੇ ਸਨਮਾਨਿਤ ਕੀਤਾ। ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗੰਡੀਵਿੰਡ, ਚੇਅਰਮੈਨ ਰਮਨ ਕੁਮਾਰ ਝਬਾਲ, ਅਸ਼ੋਕ ਕੁਮਾਰ ਝਬਾਲ, ਨਿੱਪੀ ਸੂਦ, ਕਸ਼ਮੀਰ ਸਿੰਘ ਭੋਲਾ, ਸਾਬਕਾ ਚੇਅਰਮੈਨ ਸ਼ੁਬੇਗ ਸਿੰਘ ਧੁੰਨ, ਅਵਤਾਰ ਸਿੰਘ ਤਨੇਜਾ ਚੇਅਰਮੈਨ, ਸਰਪੰਚ ਕੇਹਰ ਸਿੰਘ ਨੌਸ਼ਹਿਰਾ ਢਾਲਾ, ਸਰਪੰਚ ਹਰਜੀਤ ਕੌਰ ਗੰਡੀਵਿੰਡ, ਇਕਬਾਲ ਸਿੰਘ ਬਾਲ੍ਹੇ ਸ਼ਾਹ, ਗੁਰਿੰਦਰ ਸਿੰਘ ਹੈਪੀ ਰਸੂਲਪੁਰ, ਸਾਬਕਾ ਸਰਪੰਚ ਦਿਲਬਾਗ ਸਿੰਘ ਗੰਡੀਵਿੰਡ, ਸਰਪੰਚ ਗੁਰਮੀਤ ਸਿੰਘ ਭੂਸੇ, ਮਾਰਕੀਟ ਕਮੇਟੀ ਅਟਾਰੀ ਦੇ ਸਾਬਕਾ ਡਾਇਰੈਕਟਰ ਪ੍ਰਦੀਪ ਸਿੰਘ ਉੱਪਲ, ਮਨਦੀਪ ਸਿੰਘ ਉੱਪਲ, ਮੈਂਬਰ ਕੁਲਦੀਪ ਸਿੰਘ ਸਰਾਂ, ਯੂਥ ਬਲਾਕ ਪ੍ਰਧਾਨ ਹਰਪ੍ਰੀਤ ਸਿੰਘ ਪੀਤਾ ਸਰਾਂ, ਸ਼ਨੀ ਮਾਝਾ ਟਰਾਂਸਪੋਰਟ, ਸੁਰਜੀਤ ਕੁਮਾਰ ਬੌਬੀ, ਬਲਾਕ ਸੰਮਤੀ ਮੈਂਬਰ ਬਿਕਰਮਜੀਤ ਸਿੰਘ, ਪ੍ਰੋਫੈਸਰ ਇੰਦਰਜੀਤ ਸਿੰਘ ਕਸੇਲ, ਉਪਕਾਰ ਸਿੰਘ ਭੁੱਚਰ ਕਲਾਂ, ਪ੍ਰਿੰਸੀਪਲ ਹਰਦੀਪ ਸਿੰਘ ਪੱਟੀ ਆਦਿ ਹਾਜ਼ਰ ਸਨ।


Manoj

Content Editor

Related News