ਮੋਦੀ ਸਰਕਾਰ ਪੰਜਾਬੀਆਂ ਤੇ ਸਿੱਖਾਂ ਨੂੰ ਖ਼ਤਮ ਕਰਨ ''ਤੇ ਤੁਲੀ: ਜਸਕਰਨ ਸਿੰਘ ਕਾਹਨ

03/30/2021 8:20:27 PM

ਭਵਾਨੀਗੜ੍ਹ, (ਕਾਂਸਲ)- ਕੇਂਦਰ ਦੀ ਮੋਦੀ ਸਰਕਾਰ ਪੰਜਾਬੀਆਂ ਅਤੇ ਸਿੱਖਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ, ਜਿਸ ਕਾਰਨ ਕਿਸਾਨਾਂ ਦੀ ਹਿਮਾਇਤ ’ਤੇ ਦਿੱਲੀ 'ਚ ਗਏ ਸਿੱਖ ਆਗੂਆਂ ਅਤੇ ਨੌਜਵਾਨਾਂ ਉਪਰ ਝੂਠੇ ਮਾਮਲੇ ਦਰਜ਼ ਕਰਕੇ ਉਨ੍ਹਾਂ ’ਤੇ ਤਸਦੱਦ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸ਼ਰ ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅੱਜ ਇਥੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਦਿੱਲੀ ਦੇ ਬਾਰਡਰਾਂ ਉਪਰ ਕਿਸਾਨ ਜਥੇਬੰਦੀਆਂ ਵੱਲੋਂ ਨਵੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਅੰਦਲੋਨ ਦੇ ਤਹਿਤ 26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਪਰੇਡ ਦੌਰਾਨ ਕੇਂਦਰ ਸਰਾਕਾਰ ਦੇ ਇਸ਼ਾਰੇ ਉਪਰ ਦਿੱਲੀ ਪੁਲਸ ਵੱਲੋਂ ਲਾਲ ਕਿਲੇ ’ਚੋਂ ਨਜਾਇਜ਼ ਤੌਰ ’ਤੇ ਫੜ ਕੇ ਝੂਠੇ ਮਾਮਲੇ ਦਰਜ਼ ਕਰਕੇ ਜੇਲਾਂ ਵਿਚ ਬੰਦ ਕੀਤੇ ਗਏ ਨੌਜਵਾਨਾਂ, ਕਿਸਾਨਾਂ ਅਤੇ ਮਜਦੂਰਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ ਅ੍ਰਮਿੰਤਸਰ ਵਲੋਂ ਹਰ ਹਫ਼ਤੇ 5 ਸਿੰਘਾਂ ਦੀਆਂ ਗ੍ਰਿਫ਼ਤਾਰੀਆਂ ਦੇਣ ਦਾ ਸ਼ਿਲਸਿਲਾ ਲਗਾਤਾਰ ਜਾਰੀ ਹੈ ਅਤੇ ਰਿਹਾਈ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਹੁਣ ਤੋਂ ਪਹਿਲਾਂ 5 ਜੱਥੇ ਗ੍ਰਿਫ਼ਤਾਰੀਆਂ ਦੇ ਚੁੱਕੇ ਹਨ ਅਤੇ ਇਹ 6ਵਾਂ ਜੱਥਾ ਹਰਦੇਵ ਸਿੰਘ ਪੱਪੂ ਦੀ ਅਗਵਾਈ ’ਚ ਦਿੱਲੀ ਨੂੰ ਰਵਾਨਾਂ ਹੋਇਆ ਹੈ ਜਿਸ ’ਚ ਨਰਿੰਦਰ ਸਿੰਘ ਕਾਲਾਬੂਲਾ, ਸਾਧੂ ਸਿੰਘ ਪੇਧਨੀ, ਅਮਰਜੀਤ ਸਿੰਘ ਬਾਦਸ਼ਾਹਪੁਰ, ਸੁਖਵਿੰਦਰ ਸਿੰਘ ਮੂਲੇਵਾਲ ਸ਼ਾਮਿਲ ਹਨ,  6 ਅਪ੍ਰੈਲ ਨੂੰ ਬਾਬਾ ਬੁਕਾਲਾ ਤੋਂ 7ਵਾਂ ਜੱਥਾ ਰਵਾਨਾ ਹੋਵੇਗਾ ਅਤੇ 8ਵਾਂ ਜੱਥਾ ਗੁਰਦੁਆਰਾ ਸੀਸਗੰਜ ਸਾਹਿਬ ਤੋਂ 19 ਅਪ੍ਰੈਲ ਨੂੰ ਖ਼ਾਲਸਾਈ ਝੰਡੇ ਲੈ ਕੇ ਲਾਲ ਕਿਲੇ ਵੱਲ ਚੜਾਈ ਕਰੇਗਾ। ਗ੍ਰਿਫਤਾਰੀਆਂ ਦੇਣ ਲਈ ਦੀਨਾਕਾਂਗੜ ਦੇ ਗੁਰਦੁਆਰਾ ਜਫ਼ਰਨਾਵਾਂ ਸਾਹਿਬ ਤੋਂ ਰਵਾਨਾ ਹੋਏ 5 ਸਿੰਘਾਂ ਦੇ ਦਿੱਲੀ ਜਾ ਰਹੇ ਜੱਥੇ ਦਾ ਅੱਜ ਸਥਾਨਕ ਸ਼ਹਿਰ ਵਿਖੇ ਪਹੁੰਚਣ ’ਤੇ ਆਗੂਆਂ ਵੱਲੋਂ ਸੁਆਗਤ ਕੀਤਾ ਗਿਆ ਅਤੇ ਗ੍ਰਿਫ਼ਤਾਰੀ ਦੇਣ ਜਾ ਰਹੇ ਜੱਥੇ ਦੇ ਮੈਂਬਰਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ’ਤੇ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸਜੂੰਮਾਂ, ਦਲ ਦੇ ਸੀਨੀਅਰ ਆਗੂ ਪ੍ਰੋ: ਮਹਿੰਦਰ ਪਾਲ ਸਿੰਘ, ਗੁਰਨੈਬ ਸਿੰਘ ਰਾਮਪੁਰਾ, ਸੁਖਵਿੰਦਰ ਸਿੰਘ ਬਲਿਆਲ, ਕੁਲਵਿੰਦਰ ਸਿੰਘ ਖਾਲਿਸਤਾਨੀ, ਅਮ੍ਰਿੰਤਪਾਲ ਸਿੰਘ ਲੌਂਗੋਵਾਲ, ਲਖਬੀਰ ਸਿੰਘ, ਬਲਜਿੰਦਰ ਸਿੰਘ, ਪਰਗਟ ਸਿੰਘ ਮਖੂ, ਹਰਭਜਨ ਸਿੰਘ ਕਸ਼ਮੀਰੀ, ਜਸਵਿੰਦਰ ਸਿੰਘ ਬੀਂਬੜ੍ਹ, ਬਲਵਿੰਦਰ ਸਿੰਘ ਸੱਗੂ, ਗੁਰਮੀਤ ਸਿੰਘ ਰਾਮਪੁਰਾ ਆਦਿ ਮੌਜੂਦ ਸਨ।


Bharat Thapa

Content Editor

Related News