ਲੁਧਿਆਣਾ ਸੈਂਟਰਲ ਜੇਲ੍ਹ ''ਚੋਂ 26 ਲਾਵਰਿਸ ਮੋਬਾਇਲ ਬਰਾਮਦ, ਮਾਮਲਾ ਦਰਜ

Tuesday, Jan 23, 2024 - 11:35 AM (IST)

ਲੁਧਿਆਣਾ (ਸਿਆਲ) : ਸਥਾਨਕ ਸੈਂਟਰਲ ਜੇਲ੍ਹ ਦੀ ਸੁਰੱਖਿਆ 'ਚ ਭਾਰੀ ਸੇਂਧ ਲਾਉਂਦੇ ਹੋਏ ਇੱਥੋਂ 26 ਲਾਵਾਰਿਸ ਮੋਬਾਇਲਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਡਵੀਜ਼ਨ ਨੰਬਰ-7 ਦੀ ਪੁਲਸ ਨੇ ਸਹਾਇਕ ਸੁਪਰੀਡੈਂਟ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੱਸਣਯੋਗ ਹੈ ਕਿ ਜੇਲ੍ਹ ਅੰਦਰੋਂ ਰੋਜ਼ਾਨਾ ਮੋਬਾਇਲ ਫੋਨ ਬਰਾਮਦ ਹੋ ਰਹੇ ਹਨ, ਜਿਸ ਕਾਰਨ ਪੁਲਸ ਸਵਾਲਾਂ ਦੇ ਘੇਰੇ 'ਚ ਰਹਿੰਦੀ ਹੈ। ਬੀਤੇ ਦਿਨੀਂ ਵੀ ਇੱਥੇ ਹਵਾਲਾਤੀਆਂ ਕੋਲੋਂ 13 ਮੋਬਾਇਲ ਬਰਾਮਦ ਕੀਤੇ ਗਏ ਸਨ।


Babita

Content Editor

Related News