ਮੋਬਾਈਲ ਵਿੰਗ ਨੇ ਫੜ੍ਹੇ 6 ਵਾਹਨ, 8.20 ਲੱਖ ਵਸੂਲਿਆ ਜੁਰਮਾਨਾ, ਟੈਕਸ ਚੋਰੀ ’ਤੇ ਲਾਈ 3.53 ਲੱਖ ਦੀ ਪੈਨਲਟੀ

Monday, Jul 29, 2024 - 05:04 PM (IST)

ਮੋਬਾਈਲ ਵਿੰਗ ਨੇ ਫੜ੍ਹੇ 6 ਵਾਹਨ, 8.20 ਲੱਖ ਵਸੂਲਿਆ ਜੁਰਮਾਨਾ, ਟੈਕਸ ਚੋਰੀ ’ਤੇ ਲਾਈ 3.53 ਲੱਖ ਦੀ ਪੈਨਲਟੀ

ਅੰਮ੍ਰਿਤਸਰ (ਇੰਦਰਜੀਤ)-ਕਹਿੰਦੇ ਹਨ ਕਿ ਦੇਸੀ ਘਿਓ ਦਾ ‘ਤੜਕਾ’ ਲਗਾਇਆ ਜਾਂਦਾ ਹੈ ਪਰ ਕਈ ਵਾਰ ਦੇਸੀ ਘਿਓ ਨੂੰ ਵੀ ‘ਤੜਕਾ’ ਲੱਗ ਜਾਂਦਾ ਹੈ। ਅਜਿਹੀ ਹੀ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਈ. ਟੀ. ਓ. ਪੰਡਿਤ ਰਮਨ ਸ਼ਰਮਾ ਦੀ ਟੀਮ ਦੀ ਨਜ਼ਰ ਇਕ ਅਜਿਹੇ ਵਾਹਨ ’ਤੇ ਪਈ ਜੋ ਹੌਲੀ ਰਫਤਾਰ ਨਾਲ ਚੱਲ ਰਿਹਾ ਸੀ ਅਤੇ ਪਿੱਛਿਓਂ ‘ਡੋਲਦਾ’ ਹੋਇਆ ਦਿਖਾਈ ਦੇ ਰਿਹਾ ਸੀ। ਉਹ ਵਾਹਨ ਬੁਢਲਾਡਾ ਦੀ ਮੌੜ ਮੰਡੀ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ। ਸ਼ੱਕ ਹੋਣ ’ਤੇ ਜਦੋਂ ਉਸ ਨੂੰ ਮੋਬਾਈਲ ਟੀਮ ਨੇ ਭੋਗਪੁਰ ਦੇ ਨੇੜੇ ਰੋਕਿਆ ਤਾਂ ਪਤਾ ਲੱਗਾ ਕਿ ਉਸ ਵਿਚ ਸ਼ੁੱਧ ਦੇਸੀ ਘਿਓ ਲੋਡਿਡ ਹੈ। ਟੀਮ ਵੱਲੋਂ ਮੰਗੇ ਜਾਣ ’ਤੇ ਵਾਹਨ ਚਾਲਕ ਤੋਂ ਲੋੜੀਂਦੇ ਦਸਤਾਵੇਜ਼ ਨਹੀਂ ਮਿਲੇ। ਇਸ ਦੀ ਜਾਂਚ ’ਚ ਵੈਲਿਊਏਸ਼ਨ ਅਤੇ ਮਾਤਰਾ ਦਾ ਮਿਲਾਨ ਕੀਤਾ ਤਾਂ ਟੈਕਸ ਚੋਰੀ ਦੀ ਲੰਬੀ ਚੌੜੀ ‘ਪੋਲ’ ਖੁੱਲ੍ਹ ਗਈ। ਮੋਬਾਈਲ ਵਿੰਗ ਟੀਮ ਨੇ ਇਸ ’ਤੇ 3.54 ਲੱਖ ਜੁਰਮਾਨਾ ਤੈਅ ਕੀਤਾ।

ਇਸੇ ਤਰ੍ਹਾਂ ਅੱਜ ਦੇ ਯੁੱਗ ’ਚ ਦੇਸੀ ਘਿਓ ਦਾ ਬਦਲ ਬਣ ਕੇ ਤੜਕਾ ਲਗਾਉਣ ਲਈ ਵਰਤੋਂ ਕੀਤੀ ਜਾਣ ਵਾਲੇ ਇਡੇਬਲ (ਖੁਰਾਕ) ਤੇਲ ਵੀ ਮੋਬਾਈਲ ਵਿੰਗ ਦੀ ਰੇਂਜ ’ਚ ਆ ਗਿਆ ਜਦੋਂ ਮਾਨਸਾ ਮੰਡੀ ਤੋਂ ਪਠਾਨਕੋਟ ਵੱਲ ਜਾ ਰਹੇ ਇਕ ਟਰੱਕ ਨੂੰ ਜਦੋਂ ਜਲੰਧਰ ’ਚ ਰੋਕਿਆ ਗਿਆ। ਜਾਂਚ ਕੀਤੀ ਤਾਂ ਉਸ ਵਿਚ ਇਡੇਬਲ ਤੇਲ ਮਿਲਿਆ। ਮੋਬਾਈਲ ਵਿੰਗ ਟੀਮ ਅਧਿਕਾਰੀ ਵੱਲੋਂ ਦਸਤਾਵੇਜ਼ ਦੇਖਣ ’ਤੇ ਟੈਕਸ ਚੋਰੀ ਦਾ ਮਾਮਲਾ ਮਿਲਿਆ ਤਾਂ 1 ਲੱਖ 53 ਹਜ਼ਾਰ ਵਸੂਲੇ।

ਇਹ ਵੀ ਪੜ੍ਹੋ- ਵਿਦੇਸ਼ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਦੋਸਤਾਂ ਦੇ ਫੋਨ ਆਉਣ ਮਗਰੋਂ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

‘ਫਾਇਰ ’ਤੇ ਫਾਇਰ’... ਪਟਾਕਿਆਂ ’ਤੇ 55 ਹਜ਼ਾਰ ਦਾ ਜੁਰਮਾਨਾ

ਮੋਬਾਈਲ ਵਿੰਗ ਅਧਿਕਾਰੀ ਪੰਡਿਤ ਰਮਨ ਸ਼ਰਮਾ ਦੀ ਅਗਵਾਈ ਹੇਠ ਇਸ ਟੀਮ ਨੂੰ ਹੁਸ਼ਿਆਰਪੁਰ ਤੋਂ ਆ ਰਹੇ ਇਕ ਟਰੱਕ ਨੂੰ ਘੇਰਾ ਪਾ ਦਿੱਤਾ ਜੋ ਅੰਮ੍ਰਿਤਸਰ ਆ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਹ ਵਾਹਨ ਪਟਾਕੇ ਨਾਲ ਲੱਦਿਆ ਹੋਇਆ ਸੀ। ਸੂਚਨਾ ਮਿਲਣ ’ਤੇ ਮੋਬਾਈਲ ਟੀਮ ਨੇ ਇਸ ਨੂੰ ਬਿਆਸ ਦਰਿਆ ਦੇ ਨੇੜੇ ਘੇਰ ਲਿਆ। ਵੈਲਿਊਏਸ਼ਨ ਦੇ ਉਪਰੰਤ ਇਸ ’ਤੇ 55 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਲੋਕਾਂ ’ਚ ਚਰਚਾ ਹੈ ਕਿ ਪਟਾਕਿਆਂ ਨਾਲ ਫਾਇਰ ਹੁੰਦੇ ਹਨ ਅਤੇ ਚਿੰਗਾਰੀਆਂ ਨਿਕਲਦੀਆਂ ਹਨ ਪਰ ਮੋਬਾਈਲ ਵਿੰਗ ਨੇ ਪਟਾਕਿਆਂ ’ਤੇ ਵੀ ‘5-ਨੌਟ-5’ ਭਾਵ 55 ਹਜ਼ਾਰ ਦਾ ਫਾਇਰ ਕਰ ਦਿੱਤਾ।

ਪੁਰਜਾ ਸਕ੍ਰੈਪ ਅਤੇ ਪੱਖੇ ’ਤੇ ਜੁਰਮਾਨਾ

ਮੋਬਾਈਲ ਵਿੰਗ ਟੀਮ ਨੇ ਪੱਖੇ ਅਤੇ ਪੁਰਜਾ ਸਕ੍ਰੈਪ ਦੇ ਦੋ ਵਾਹਨਾਂ ਨੂੰ ਕਾਬੂ ਕੀਤਾ ਹੈ। ਅੰਮ੍ਰਿਤਸਰ ਦੇ ਨਿਰਮਿਤ ਹੋਏ ਪੱਖੇ ਦਾ ਇਕ ਵਾਹਨ ਜਲੰਧਰ ਵੱਲ ਜਾ ਰਿਹਾ ਸੀ ਕਿ ਰਸਤੇ ’ਚ ਮੋਬਾਈਲ ਵਿੰਗ ਟੀਮ ਨੇ ਉਸ ਨੂੰ ਘੇਰ ਲਿਆ। ਮਾਮਲਾ ਟੈਕਸ ਚੋਰੀ ਦਾ ਨਿਕਲਿਆ ਤਾਂ ਵੈਲਿਊਏਸ਼ਨ ਹੋਈ ਅਤੇ 1 ਲੱਖ 20 ਹਜ਼ਾਰ ਰੁਪਏ ਜੁਰਮਾਨਾ ਹੋਇਆ। ਇਸੇ ਤਰ੍ਹਾਂ ਅੰਮ੍ਰਿਤਸਰ ਲੋਕਲ ਹੀ ਲੋਕਲ ’ਚ ਹੋਏ ਲੈਣ-ਦੇਣ ਦੇ ਦਰਮਿਆਨ ਇਕ ਪੁਰਜਾ ਸਕ੍ਰੈਪ ਦਾ ਟਰੱਕ ਫੜਿਆ ਗਿਆ ਜਿਸ ’ਤੇ ਮੋਬਾਈਲ ਵਿੰਗ ਨੇ 90 ਹਜ਼ਾਰ ਰੁਪਏ ਜੁਰਮਾਨਾ ਕੀਤਾ।

ਇਹ ਵੀ ਪੜ੍ਹੋ- ਕਾਲੇ ਬੱਦਲਾਂ 'ਚ ਘਿਰਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਨਮੋਹਕ ਨਜ਼ਾਰਾ, ਵੱਡੀ ਗਿਣਤੀ 'ਚ ਪੁੱਜੇ ਸ਼ਰਧਾਲੂ

ਲੁਧਿਆਣਾ ਤੋਂ ਪਠਾਨਕੋਟ ਜਾਂਦਾ ਪਰਚੂਨ ਮਾਲ ਦਾ ਟਰੱਕ ਫੜਿਆ

ਮੋਬਾਈਲ ਟੀਮ ਨੇ ਇਕ ਸੂਚਨਾ ’ਤੇ ਲੁਧਿਆਣਾ ਤੋਂ ਪਠਾਨਕੋਟ ਜਾਣ ਵਾਲੇ ਉਥੇ ਦੀ ਨਾਕਾਬੰਦੀ ਕੀਤੀ ਪਤਾ ਲੱਗਿਆ ਕਿ ਇਸ ਵਿਚ ਪਰਚੂਨ ਦਾ ਮਿਕਸ ਸਾਮਾਨ ਜਾਂਦਾ ਹੈ। ਵਾਹਨ ਰੋਕ ਕੇ ਚੈੱਕ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹ ਮਾਲ ਅੰਡਰ-ਬਿਲਿੰਗ ਹੈ ਭਾਵ ਮਾਲ ਜ਼ਿਆਦਾ ਅਤੇ ਬਿੱਲ ਘੱਟ ਸੀ। ਵੈਲਿਊਏਸ਼ਨ ਚੈਕਿੰਗ ਉਪਰੰਤ 1 ਲੱਖ 3 ਹਜ਼ਾਰ ਜੁਰਮਾਨਾ ਵਸੂਲ ਕੀਤਾ ਗਿਆ। ਮੋਬਾਈਲ ਵਿੰਗ ਦੇ ਮੁਤਾਬਿਕ 8.20 ਲੱਖ ਰੁਪਏ ਜੁਰਮਾਨਾ ਵਸੂਲ ਹੋਇਆ ਹੈ।

ਤਾਂਬਾ ਸਕ੍ਰੈਪ ਦੇ ਕਾਰੋਬਾਰੀਆਂ ਅਤੇ ਬੋਗਸ ਬਿਲਰਾਂ ’ਤੇ ਨਜ਼ਰ!

ਪਿਛਲੇ ਸਮੇਂ ’ਚ ਮੋਬਾਈਲ ਟੀਮ ਨੇ ਲੋਹੇ ਦੇ ਸਕ੍ਰੈਪ ਦੇ ਟਰੱਕਾਂ ’ਤੇ ਕਾਰਵਾਈ ਕਰਨ ਦੇ ਨਾਲ ਹੁਣ ਹੋਰ ਸਾਮਾਨ ’ਤੇ ਵੀ ਫੋਕਸ ਵਧ ਗਿਆ ਹੈ। ਪਤਾ ਚੱਲਿਆ ਹੈ ਕਿ ਡਿਮਾਂਡ ਜ਼ਿਆਦਾ ਵੱਧ ਜਾਣ ਕਾਰਨ ਤਾਂਬੇ ਦੇ ਸਕ੍ਰੈਪ ਕਾਰੋਬਾਰੀ ਵੀ ਅੱਗੇ ਨਾਲੋਂ ਕਿਤੇ ਵੱਧ ਤੇਜ਼ ਹੋ ਰਹੇ ਹਨ। ਇਸ ਤੋਂ ਵੀ ਵੱਡੀ ਗੱਲ ਹੈ ਕਿ ਤਾਂਬੇ ਦੀ ਬੋਗਸ ਬਿਲਿੰਗ ਵੀ ਕਾਫੀ ਤੇਜ਼ ਹੋ ਚੁੱਕੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਬਿਨਾਂ ਤਾਂਬੇ ਦਾ ਮਾਲ ਭੇਜ ਕੇ ਹੀ ਇਕ-ਦੂਜੇ ਸ਼ਹਿਰਾਂ ’ਚ ਬਿਲਿੰਗ ਕੀਤੀ ਜਾ ਰਹੀ ਹੈ। ਕਿਉਂਕਿ ਮਹਿੰਗਾ ਹੋਣ ਕਾਰਨ ਇਕ ਟਰੱਕ ਮਾਲ ਕਰੋੜ ਰੁਪਏ ਤੋਂ ਵੀ ਉੱਪਰ ਬਣ ਜਾਂਦਾ ਹੈ। ਇਕ ਚਾਰਟਿਡ ਅਕਾਊਂਟੈਂਟ ਨੇ ਦੱਸਿਆ ਕਿ ਇਸ ਬੋਗਸ ਬਿਲਿੰਗ ਉਪਰੰਤ ਸਰਕਾਰ ਤੋਂ ਇਸ ਦਾ ਆਈ.ਟੀ.ਸੀ. ਲਿਆ ਜਾਂਦਾ ਹੈ ਜੋ ਸਿੱਧਾ ਦੇਸ਼ ਦਾ ਨੁਕਸਾਨ ਹੈ।

ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਪੰਜਾਬ ਨੂੰ ਦਿੱਤੀ ਵੱਡੀ ਸੌਗਾਤ, ਰੇਲਵੇ ਓਵਰਬ੍ਰਿਜ ਦਾ ਕੀਤਾ ਉਦਘਾਟਨ

ਇਸ ਨੂੰ ਡਿਟੈਕਟ ਕਰਨ ਲਈ ਵਿਭਾਗੀ ਅਧਿਕਾਰੀਆਂ ਨੂੰ ਵੀ ਪੂਰੀ ਟ੍ਰੇਨਿੰਗ ਦੇਣ ਦੀ ਲੋੜ ਹੈ ਤਾਂ ਕਿ ਇਸ ਨੂੰ ਸਿਰੇ ਤੋਂ ਫੜਿਆ ਜਾਵੇ। ਅਜਿਹੇ ਕੁਝ ਲੋਕ ਉੱਚ-ਅਧਿਕਾਰੀਆਂ ਦੀ ਨਿਗਾਹ ’ਚ ਆਏ ਹਨ, ਜਲਦੀ ਹੀ ਉਨ੍ਹਾਂ ਦੇ ਨਾਂ ਦਾ ਖੁਲਾਸਾ ਹੋ ਜਾਏਗਾ। ਵੱਡੀ ਗੱਲ ਹੈ ਕਿ ਇਸ ਵਿਚ ਬਿਲਿੰਗ ਕਰਨ ਵਾਲੇ ਲੋਕ ਹੋਰ ਹੁੰਦੇ ਹਨ ਅਤੇ ਵਾਹਨਾਂ ਦੇ ਨੰਬਰ ਆਮ ਜਨਤਾ ਦੇ ਬੋਗਸ ਦੇ ਦਿੱਤੇ ਜਾਂਦੇ ਹਨ। ਇਸ ਦੇ ਕਾਰਨ ਆਮ ਵਪਾਰੀ ਪ੍ਰੇਸ਼ਾਨ ਹੋ ਰਿਹਾ ਹੈ।

ਟੈਕਸ ਚੋਰੀ ’ਤੇ ਦਬਾਅ ਜਾਰੀ ਰਹੇਗਾ : ਮਹੇਸ਼ ਗੁਪਤਾ

ਏ. ਈ. ਟੀ. ਸੀ. ਮੋਬਾਈਲ ਵਿੰਗ ਅੰਮ੍ਰਿਤਸਰ/ਪਠਾਨਕੋਟ ਰੇਂਜ ਮਹੇਸ਼ ਗੁਪਤਾ ਨੇ ਕਿਹਾ ਹੈ ਕਿ ਮੋਬਾਈਲ ਵਿੰਗ ਦਾ ਟੈਕਸ ਚੋਰੀ ਦੇ ਖਿਲਾਫ ਅਭਿਆਨ ਜਾਰੀ ਰਹੇਗਾ। ਉਨ੍ਹਾਂ ਨੇ ਦੱਸਿਆ ਕਿ ਵਿਭਾਗੀ ਟੀਮਾਂ ਦਿਨ-ਰਾਤ ਸੜਕਾਂ ’ਤੇ ਟੈਕਸ ਚੋਰੀ ਦੇ ਖਿਲਾਫ ਕੰਮ ਕਰ ਰਹੀਆਂ ਹਨ।

 ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, ਕਰੋੜਾਂ ਦੀ ਡਰੱਗ ਮਨੀ ਸਣੇ ਵਿਦੇਸ਼ੀ ਨਸ਼ਾ ਤਸਕਰਾਂ ਦੇ 2 ਸੰਚਾਲਕ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News