PGI ’ਚੋਂ ਨੌਜਵਾਨ ਦਾ ਫ਼ੋਨ ਚੋਰੀ ਕਰਨ ਵਾਲਾ ਗ੍ਰਿਫ਼ਤਾਰ

05/29/2023 2:36:41 PM

ਚੰਡੀਗੜ੍ਹ (ਸੁਸ਼ੀਲ) : ਪੀ. ਜੀ. ਆਈ. ਸਥਿਤ ਪਾਰਕ 'ਚ ਸੁੱਤੇ ਪਏ ਨੌਜਵਾਨ ਦਾ ਫ਼ੋਨ ਚੋਰੀ ਕਰਨ ਵਾਲੇ ਨੌਜਵਾਨ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਧਨਾਸ ਨਿਵਾਸੀ ਸੰਜੀਵ ਕੁਮਾਰ ਉਰਫ਼ ਕਾਲੀ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਤੋਂ ਮੋਬਾਇਲ ਬਰਾਮਦ ਕਰ ਲਿਆ ਹੈ। ਸੈਕਟਰ-11 ਥਾਣਾ ਪੁਲਸ ਨੇ ਅੰਬਾਲਾ ਨਿਵਾਸੀ ਸੁਮਿਤ ਦੀ ਸ਼ਿਕਾਇਤ ’ਤੇ ਸੰਜੀਵ ਕੁਮਾਰ ’ਤੇ ਮਾਮਲਾ ਦਰਜ ਕੀਤਾ।

ਅੰਬਾਲਾ ਨਿਵਾਸੀ ਸੁਮਿਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੇ ਪਿਤਾ ਪੀ. ਜੀ .ਆਈ. 'ਚ ਦਾਖ਼ਲ ਹਨ। 26 ਮਈ ਦੀ ਰਾਤ ਉਹ ਪੀ. ਜੀ. ਆਈ. ਦੇ ਮੇਨ ਗੇਟ ਦੇ ਕੋਲ ਬਣੇ ਪਾਰਕ 'ਚ ਸੁੱਤਾ ਹੋਇਆ ਸੀ ਕਿ ਇਕ ਨੌਜਵਾਨ ਉਸ ਦੀ ਜੇਬ ਵਿਚੋਂ ਫ਼ੋਨ ਕੱਢ ਕੇ ਭੱਜਣ ਲੱਗਿਆ। ਉਸ ਨੇ ਰੌਲਾ ਪਾਇਆ ਤੇ ਲੋਕਾਂ ਦੀ ਮਦਦ ਨਾਲ ਚੋਰ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ।


Babita

Content Editor

Related News