ਪੂਰਾ ਸਾਲ ਚਰਚਾ 'ਚ ਰਹੀ ਸੈਂਟਰਲ ਜੇਲ੍ਹ, ਮੋਬਾਇਲਾਂ ਦੀ ਬਰਾਮਦਗੀ ਦਾ ਕੋਈ ਮਹੀਨਾ ਨਹੀਂ ਰਿਹਾ ਖ਼ਾਲੀ
Wednesday, Dec 27, 2023 - 01:33 PM (IST)
ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ਪ੍ਰਸ਼ਾਸਨ ਵੱਲੋਂ ਸਰਚ ਕਾਰਵਾਈ, ਮੋਬਾਇਲ, ਨਸ਼ਾ ਤੇ ਹਰ ਤਰ੍ਹਾਂ ਦਾ ਪਾਬੰਦੀਸ਼ੁਦਾ ਸਾਮਾਨ ਬਰਾਮਦ, ਮਾਮਲੇ ਪੁਲਸ ਨੂੰ ਭੇਜੇ, ਪਿੱਠ ਥਾਪੜੀ ਅਤੇ ਕਾਰਵਾਈ ਖ਼ਤਮ। ਇਹ ਸਿਲਸਿਲਾ ਸਾਲਾਂ ਤੋਂ ਚੱਲਿਆ ਆ ਰਿਹਾ ਹੈ, ਜਿਸ ਕਾਰਨ ਸਾਲ 2023 ਜਨਵਰੀ ਤੋਂ ਦਸੰਬਰ ਦੇ ਆਖ਼ਰੀ ਹਫਤੇ ’ਚ 1012 ਦੇ ਲਗਭਗ ਮੋਬਾਇਲ ਬਰਾਮਦਗੀ ਦੇ ਮਾਮਲੇ ਪੁਲਸ ਨੂੰ ਵੀ ਭੇਜੇ ਜਾ ਚੁੱਕੇ ਹਨ। ਸਥਾਨਕ ਪੁਲਸ ਸਹਾਇਕ ਸੁਪਰੀਡੈਂਟਾਂ ਵੱਲੋਂ ਭੇਜੇ ਗਏ ਪੱਤਰਾਂ ਦੇ ਆਧਾਰ ’ਤੇ ਕਾਰਵਾਈ ਕਰ ਕੇ ਕੈਦੀਆਂ ਦੇ ਖ਼ਿਲਾਫ਼ ਪ੍ਰਿਜ਼ਨ ਐਕਟ ਦਾ ਕੇਸ ਦਰਜ ਕਰ ਲੈਂਦੀ ਹੈ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਪਿਆਜ ਹੋਏ ਬੇਹੱਦ ਸਸਤੇ, ਭਾਅ ਜਾਣ ਤੁਸੀਂ ਵੀ ਹੈਰਾਨ ਰਹਿ ਜਾਵੋਗੇ
ਜੇਲ੍ਹ ’ਚ ਮੋਬਾਇਲ ਕਿਨ੍ਹਾਂ ਹਾਲਤਾਂ ’ਚ ਕੈਦੀਆਂ ਅਤੇ ਹਵਾਲਾਤੀਆਂ ਦੀਆਂ ਬੈਰਕਾਂ ਤੱਕ ਪੁੱਜਣੇ ਸੰਭਵ ਹੋ ਜਾਂਦੇ ਹਨ, ਅੱਜ ਤੱਕ ਇਸ ਦਾ ਰਹੱਸ ਨੂੰ ਕੋਈ ਨਹੀਂ ਸਮਝ ਸਕਿਆ। ਇਹ ਤਾਂ ਅਧਿਕਾਰੀ ਹੀ ਪਤਾ ਕਰ ਸਕਦੇ ਹਨ। ਹਜ਼ਾਰਾਂ ਕੈਦੀਆਂ ਦੀ ਗਿਣਤੀ ਦੇ ਮੁਕਾਬਲੇ ਗਾਰਦ ਨਾ-ਮਾਤਰ ਹੈ ਪਰ ਸਾਲ 2023 ਵਿਚ 1 ਹਜ਼ਾਰ ਤੋਂ ਉੱਪਰ ਮੋਬਾਇਲਾਂ ਦਾ ਬਰਾਮਦ ਹੋਣਾ ਜੇਲ੍ਹ ਦੀ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ। ਕੇਂਦਰੀ ਜੇਲ੍ਹ ’ਚੋਂ ਮੋਬਾਇਲਾਂ ਦੀ ਬਰਾਮਦਗੀ ਤੋਂ ਬਿਨਾਂ ਸ਼ਾਇਦ ਹੀ ਕੋਈ ਮਹੀਨਾਂ ਖ਼ਾਲੀ ਗਿਆ ਹੋਵੇ।
ਇਹ ਵੀ ਪੜ੍ਹੋ : CM ਭਗਵੰਤ ਮਾਨ ਪਤਨੀ ਸਣੇ ਪੁੱਜੇ ਸ੍ਰੀ ਫਤਿਹਗੜ੍ਹ ਸਾਹਿਬ, ਗੁਰੂ ਚਰਨਾਂ 'ਚ ਟੇਕਿਆ ਮੱਥਾ (ਵੀਡੀਓ)
ਜਾਣੋ ਕਿਸ ਮਹੀਨੇ ਕਿੰਨੇ ਮੋਬਾਇਲ ਹੋਏ ਬਰਾਮਦ
ਜਨਵਰੀ-71, ਫਰਵਰੀ-84, ਮਾਰਚ-120, ਅਪ੍ਰੈਲ-94, ਮਈ-147, ਜੂਨ-99, ਜੁਲਾਈ-52, ਅਗਸਤ-66, ਸਤੰਬਰ-14, ਅਕਤੂਬਰ- 53, ਨਵੰਬਰ-126, ਦਸੰਬਰ-86। ਇਨ੍ਹਾਂ ਸਾਰਿਆਂ ਦੀ ਕੁੱਲ ਗਿਣਤੀ 1012 ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8