ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ  ਅੰਦਰੋਂ ਮੋਬਾਈਲ ਫੋਨ ਤੇ ਸਿਮ ਬਰਾਮਦ

Sunday, Aug 10, 2025 - 03:15 AM (IST)

ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ  ਅੰਦਰੋਂ ਮੋਬਾਈਲ ਫੋਨ ਤੇ ਸਿਮ ਬਰਾਮਦ

ਤਰਨਤਾਰਨ/ ਸ੍ਰੀ ਗੋਇੰਦਵਾਲ ਸਾਹਿਬ (ਰਮਨ, ਪੰਛੀ) - ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ’ਚੋਂ ਅੱਜ ਜੇਲ ਪ੍ਰਸ਼ਾਸਨ ਨੇ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ  15 ਮੋਬਾਈਲ ਫੋਨ ਤੇ 10 ਸਿਮ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ।  

ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਅਤੇ ਗੁਰਦਿਆਲ ਸਿੰਘ ਵੱਲੋਂ ਜੇਲ ਅੰਦਰ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 15 ਮੋਬਾਈਲ ਫੋਨ ਅਤੇ 10 ਸਿਮ ਬਰਾਮਦ ਹੋਏ। 

ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਵੱਲੋਂ ਦਿੱਤੇ ਗਏ ਬਿਆਨਾਂ ਤਹਿਤ ਪੁਲਸ ਵੱਲੋਂ ਡੇਵਿਡ ਪੁੱਤਰ ਸੋਨੂ ਵਾਸੀ ਬਾਬਾ ਜੀਵਨ ਸਿੰਘ ਨਗਰ ਪਿੰਡ ਕੰਬੋਅ, ਹਰਪ੍ਰੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬਨਵਾਲੀਪੁਰ, ਨਿਸ਼ਾਨ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਚੱਕ ਮਹਿਰ, ਏਕਮ ਦੀਪ ਸਿੰਘ ਉਰਫ ਏਕਮ ਪੁੱਤਰ ਪਲਵਿੰਦਰ ਸਿੰਘ ਵਾਸੀ ਬਿਊਟੀ ਐਵਨਿਊ ਅੰਮ੍ਰਿਤਸਰ ਸਮੇਤ 5 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 


author

Inder Prajapati

Content Editor

Related News