ਜਲੰਧਰ ਦੀ ਬਸਤੀ ਨੌ ''ਚ ਹਥਿਆਰ ਦੇ ਜ਼ੋਰ ''ਤੇ ਵਿਅਕਤੀ ਕੋਲੋਂ ਲੁੱਟਿਆ ਮੋਬਾਇਲ ਤੇ ਹਜ਼ਾਰਾਂ ਦੀ ਨਕਦੀ

Friday, Aug 23, 2024 - 12:07 PM (IST)

ਜਲੰਧਰ ਦੀ ਬਸਤੀ ਨੌ ''ਚ ਹਥਿਆਰ ਦੇ ਜ਼ੋਰ ''ਤੇ ਵਿਅਕਤੀ ਕੋਲੋਂ ਲੁੱਟਿਆ ਮੋਬਾਇਲ ਤੇ ਹਜ਼ਾਰਾਂ ਦੀ ਨਕਦੀ

ਜਲੰਧਰ (ਸੋਨੂੰ)- ਜਲੰਧਰ ਦੀ ਬਸਤੀ ਨੌ ਨੇੜੇ ਬਾਈਕ ਸਵਾਰ ਲੁਟੇਰਿਆਂ ਨੇ ਇਕ ਵਿਅਕਤੀ ਦਾ ਮੋਬਾਇਲ ਫੋਨ ਅਤੇ ਕਰੀਬ 10 ਹਜ਼ਾਰ ਰੁਪਏ ਲੁੱਟ ਲਏ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਪੇਸ਼ੇ ਤੋਂ ਦਰਜ਼ੀ ਹੈ। ਇਹ ਘਟਨਾ ਰੋਜ਼ਾਨਾ ਦੀ ਤਰ੍ਹਾਂ ਘਰ ਪਰਤਦੇ ਸਮੇਂ ਵਾਪਰੀ। ਜਦੋਂ ਇਹ ਘਟਨਾ ਵਾਪਰੀ ਤਾਂ ਪੀੜਤ ਬੱਸ ਸਟੈਂਡ ਦੇ ਨਜ਼ਦੀਕ ਤੋਂ ਘਰ ਪਰਤ ਰਿਹਾ ਸੀ।

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਬਸਤੀ ਨੌ ਇਲਾਕੇ ਦੀ ਬੈਂਕ ਕਾਲੋਨੀ ਦਾ ਰਹਿਣ ਵਾਲਾ ਪੀੜਤ ਸੰਦੀਪ ਕੁਮਾਰ ਬੱਸ ਸਟੈਂਡ ਨੇੜੇ ਇਕ ਸ਼ੋਅਰੂਮ ਵਿੱਚ ਦਰਜ਼ੀ ਦਾ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਰਾਤ ਨੂੰ ਵੀ ਉਹ ਘਰ ਪਰਤ ਰਿਹਾ ਸੀ। ਜਦੋਂ ਉਹ ਬਸਤੀ ਨੰਬਰ 9 ਨੇੜੇ ਪਹੁੰਚਿਆ ਤਾਂ ਬਾਈਕ ਸਵਾਰ ਲੁਟੇਰਿਆਂ ਨੇ ਹਥਿਆਰ ਵਿਖਾ ਕੇ ਪੀੜਤ ਨੂੰ ਰੋਕ ਲਿਆ।

PunjabKesari

ਇਹ ਵੀ ਪੜ੍ਹੋ- ਵੱਡੀ ਖ਼ਬਰ: ਡਾਕਟਰਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈਆਂ OPD ਸੇਵਾਵਾਂ

ਦੋਸ਼ੀਆਂ ਨੇ ਪੀੜਤ ਕੋਲੋਂ ਉਸ ਦਾ ਫ਼ੋਨ ਅਤੇ ਜੇਬ ਵਿਚ ਰੱਖੇ 10 ਹਜ਼ਾਰ ਰੁਪਏ ਲੁੱਟ ਲਏ। ਵਾਰਦਾਤ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ, ਜਿਸ ਦੇ ਬਾਅਦ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਪੀੜਤ ਦਾ ਬਿਆਨ ਦਰਜ ਕੀਤਾ। 

ਇਹ ਵੀ ਪੜ੍ਹੋ- ਜਲੰਧਰ ਦੀ ਮਸ਼ਹੂਰ ਪਾਰਕ 'ਚੋਂ ਮਿਲੇ 8 ਸੱਪ, ਵੇਖ ਹੈਰਾਨ ਰਹਿ ਗਏ ਲੋਕ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News