2 ਹਵਾਲਾਤੀਆਂ ਤੋਂ 4 ਮੋਬਾਇਲ ਬਰਾਮਦ, ਕੇਸ ਦਰਜ
Monday, Jun 03, 2019 - 06:31 PM (IST)
![2 ਹਵਾਲਾਤੀਆਂ ਤੋਂ 4 ਮੋਬਾਇਲ ਬਰਾਮਦ, ਕੇਸ ਦਰਜ](https://static.jagbani.com/multimedia/2019_1image_19_00_059110000mobilejail.jpg)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਜੇਲ ਬਰਨਾਲਾ 'ਚ ਦੋ ਹਵਾਲਾਤੀਆਂ ਤੋਂ ਚਾਰ ਮੋਬਾਇਲ ਬਰਾਮਦ ਹੋਣ 'ਤੇ ਉਨ੍ਹਾਂ ਵਿਰੁੱਧ ਥਾਣਾ ਸਿਟੀ-1 ਬਰਨਾਲਾ 'ਚ ਕੇਸ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਜੇਲ ਸੁਪਰਡੈਂਟ ਬਰਨਾਲਾ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਕਿ 2 ਜੂਨ ਨੂੰ ਜ਼ਿਲਾ ਜੇਲ ਬਰਨਾਲਾ 'ਚ ਡੀ. ਆਈ. ਜੀ. ਵੱਲੋਂ ਕੀਤੀ ਗਈ ਅਚਾਨਕ ਚੈਕਿੰਗ ਦੌਰਾਨ ਦੋ ਹਵਾਲਾਤੀ ਕੋਲੋਂ ਚਾਰ ਫੋਨ ਬਰਾਮਦ ਹੋਈ ਹੈ।
ਉਕਤ ਮੁਤਾਬਕ ਇਹ ਫੋਨ ਚਾਰ ਫੋਨ ਬਲਰਾਜ ਸਿੰਘ ਵਾਸੀ ਗੱਗ ਕਲਾਂ ਜ਼ਿਲਾ ਲੁਧਿਆਣਾ ਅਤੇ ਹਵਾਲਾਤੀ ਕੁਲਦੀਪ ਸਿੰਘ ਵਾਸੀ ਘਨੌਰੀ ਖੁਰਦ ਤੋਂ ਬਰਾਮਦ ਹੋਏ। ਪੁਲਸ ਨੇ ਉਕਤ ਪੱਤਰ ਦੇ ਆਧਾਰ 'ਤੇ ਦੋਵਾਂ ਹਵਾਲਾਤੀਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।