ਮਨਰੇਗਾ ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ. ਦਫਤਰ ਮੂਹਰੇ ਧਰਨਾ
Wednesday, Oct 04, 2017 - 07:41 AM (IST)
ਮਹਿਤਪੁਰ, (ਛਾਬੜਾ)- ਸਬ-ਤਹਿਸੀਲ ਮਹਿਤਪੁਰ ਵਿਖੇ ਸੀ. ਪੀ. ਆਈ. ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਵਲੋਂ ਬੀ. ਡੀ. ਪੀ. ਓ. ਦਫਤਰ ਮੂਹਰੇ ਰੋਸ ਧਰਨਾ ਮੰਗਾਂ ਲਾਗੂ ਕਰਵਾਉਣ ਲਈ ਦਿੱਤਾ ਗਿਆ। ਧਰਨਾਕਾਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਸਿਰਫ 25-30 ਦਿਨ ਹੀ ਕੰਮ ਦਿੱਤਾ ਗਿਆ। ਕਾ. ਥੰਮੂਵਾਲ ਨੇ ਕਿਹਾ ਕਿ ਮਜ਼ਦੂਰਾਂ ਨੂੰ ਬਿਨਾਂ ਨੋਟਿਸ ਦਿੱਤੇ ਹੀ ਕੰਮ ਤੋਂ ਕੱਢ ਦਿੱਤਾ ਗਿਆ ਅਤੇ ਕੀਤੇ ਹੋਏ ਕੰਮ ਦੇ ਉਨ੍ਹਾਂ ਨੂੰ ਪੈਸੇ ਵੀ ਨਹੀਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਕਈ ਮਜ਼ਦੂਰਾਂ ਦੇ ਜਾਬ ਕਾਰਡ ਬਣਾ ਕੇ ਨਹੀਂ ਦਿੱਤੇ ਗਏ ਤੇ ਹੋਰ ਮੰਗਾਂ ਸੰਬੰਧੀ ਵੀ ਦੱਸਿਆ। ਅੰਗਾ ਕੀੜੀ ਪਿੰਡ 'ਚ ਮਜ਼ਦੂਰਾਂ ਦੇ ਘਰਾਂ ਵਿਚ ਪੀਣ ਵਾਲੇ ਪਾਣੀ ਲਈ ਟੂਟੀਆਂ ਨਹੀਂ ਲੱਗੀਆਂ ਹਨ। ਧਰਨੇ ਦੌਰਾਨ ਸੋਹਨ ਕਲਿਆਣ, ਸੁਨੀਲ ਕੁਮਾਰ, ਸਿਕੰਦਰ, ਬਲਜੀਤ ਆਦਿ ਹਾਜ਼ਰ ਹਨ। ਬੀ. ਡੀ. ਪੀ. ਓ. ਸੁਖਵੀਰ ਕੌਰ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ 8 ਦਿਨਾਂ ਵਿਚ ਮਸਲਾ ਹੱਲ ਕਰ ਦਿੱਤਾ ਜਾਵੇਗਾ।
