ਚੰਡੀਗੜ੍ਹ : IT ਪਾਰਕ ''ਚ ਛੇਤੀ ਸ਼ੁਰੂ ਹੋਵੇਗੀ ਵਿਧਾਇਕਾਂ ਦੇ ਫਲੈਟਾਂ ਦੀ ਉਸਾਰੀ, ਐਡਵਾਈਜ਼ਰ ਨੇ ਦਿੱਤੇ ਨਿਰਦੇਸ਼
Wednesday, Aug 25, 2021 - 12:47 PM (IST)
ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਅਤੇ ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਦੇ ਚੇਅਰਮੈਨ ਧਰਮਪਾਲ ਨੇ ਮੰਗਲਵਾਰ ਰਾਜੀਵ ਗਾਂਧੀ ਚੰਡੀਗੜ੍ਹ ਟੈਕਨੋਲੋਜੀ ਪਾਰਕ ਵਿਚ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਬੋਰਡ ਦੀ ਉਸ ਜ਼ਮੀਨ ਸਬੰਧੀ ਜਾਣਕਾਰੀ ਹਾਸਲ ਕੀਤੀ, ਜਿੱਥੇ ਜਨਰਲ ਹਾਊਸਿੰਗ ਸੈਲਫ ਫਾਈਨਾਂਸਿੰਗ ਸਕੀਮ ਸ਼ੁਰੂ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਪਟਵਾਰੀ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਟੁੱਟੀ ਆਸ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਬੋਰਡ ਦੀ ਯੋਜਨਾ ਇੱਥੇ ਪੰਜਾਬ ਅਤੇ ਹਰਿਆਣਾ ਦੇ ਵਿਧਾਇਕਾਂ ਲਈ ਫਲੈਟ ਬਣਾਉਣ ਦੀ ਹੈ। ਐਡਵਾਈਜ਼ਰ ਨੇ 123 ਏਕੜ ਇਸ ਜ਼ਮੀਨ ਦਾ ਪੂਰਾ ਪਲਾਨ ਵੇਖਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਛੇਤੀ ਤੋਂ ਛੇਤੀ ਇੱਥੇ ਨਿਰਮਾਣ ਸ਼ੁਰੂ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਕਮਰਸ਼ੀਅਲ ਐਕਟੀਵਿਟੀਜ਼, ਹਸਪਤਾਲ ਅਤੇ ਹੋਟਲ ਲਈ ਛੱਡੀ ਗਈ ਖਾਲ੍ਹੀ ਜਗ੍ਹਾ ਦੀ ਰਿਜ਼ਰਵ ਪ੍ਰਾਈਸ ਫਿਕਸ ਕਰ ਕੇ ਉਨ੍ਹਾਂ ਦੀ ਆਕਸ਼ਨ ਕੀਤੀ ਜਾਵੇ।
ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਵੱਲੋਂ ਦਿੱਤੇ ਬਿਆਨਾਂ 'ਤੇ ਪੰਜਾਬ ਦੇ ਮੰਤਰੀਆਂ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ
ਸੈਕਟਰ-61 ਅਤੇ ਮਨੀਮਾਜਰਾ ਦੀ ਕਮਰਸ਼ੀਅਲ ਪ੍ਰਾਪਰਟੀ ਦਾ ਵੀ ਨਿਰੀਖਣ ਕੀਤਾ
ਐਡਵਾਈਜ਼ਰ ਨੇ ਮਨੀਮਾਜਰਾ ਅਤੇ ਸੈਕਟਰ-61 ਦੀ ਕਮਰਸ਼ੀਅਲ ਪ੍ਰਾਪਰਟੀ ਦਾ ਵੀ ਨਿਰੀਖਣ ਕੀਤਾ। ਇੱਥੋਂ ਦੀ ਕਮਰਸ਼ੀਅਲ ਪ੍ਰਾਪਰਟੀ ਨੂੰ ਬਣਾਏ ਹੋਏ 20 ਸਾਲ ਹੋ ਚੁੱਕੇ ਹਨ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਬੋਰਡ ਇਨ੍ਹਾਂ ਨੂੰ ਵੇਚ ਨਹੀਂ ਸਕਿਆ। ਇਹੀ ਕਾਰਨ ਹੈ ਕਿ ਐਡਵਾਈਜ਼ਰ ਨੇ 8 ਸਤੰਬਰ ਨੂੰ ਹੋਣ ਵਾਲੀ ਬੋਰਡ ਦੀ ਅਗਲੀ ਮੀਟਿੰਗ ਵਿਚ ਇਸ ਮੁੱਦੇ ਨੂੰ ਸ਼ਾਮਿਲ ਕਰਨ ਲਈ ਕਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ