ਕਸਬਾ ਖਾਲੜਾ ਵਿਖੇ ਇੰਟਰਲੌਕਿੰਗ ਟਾਈਲਾ ਨਾਲ ਗਲੀਆਂ ਬਣਾਉਣ ਦੇ ਕੰਮ ਦੀ ਹੋਈ ਸ਼ੁਰੂਆਤ : ਡਿਪਟੀ ਖਾਲੜਾ
Saturday, Feb 17, 2018 - 04:25 PM (IST)

ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ, ਲਾਲੂ ਘੁੰਮਣ) - ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋ ਹਲਕੇ ਖੇਮਕਰਨ ਅੰਦਰ ਵਿਕਾਸ ਕਾਰਜਾਂ ਨੂੰ ਰਫਤਾਰ ਦੇਣ ਲਈ ਲਗਾਤਾਰ ਯਤਨ ਜਾਰੀ ਹਨ। ਜਿਸਦੀ ਬਦੋਲਤ ਉਹ ਦਿਨ ਦੂਰ ਨਹੀ ਜਦੋਂ ਵਿਧਾਨ ਸਭਾ ਹਲਕਾ ਖੇਮਕਰਨ ਵਿਕਾਸ ਪੱਖੋ ਮੋਹਰੀ ਹਲਕਿਆਂ ਦੀ ਕਤਾਰ 'ਚ ਖੜਾ ਨਜ਼ਰ ਆਵੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਡਿਪਟੀ ਖਾਲੜਾ ਨੇ ਕਸਬਾ ਖਾਲੜਾ ਅੰਦਰ ਕਸਬੇ ਦੀਆਂ ਗਲੀਆਂ ਨੂੰ ਸ਼ਹਿਰੀ ਅੰਦਾਜ 'ਚ ਇੰਟਰਲੌਕਿੰਗ ਟਾਈਲਾ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਮੌਕੇ ਕੀਤਾ। ਉਨ੍ਹਾਂ ਵੱਲੋ ਇਸ ਕਾਰਜ ਦੀ ਸ਼ੁਰੂਆਤ ਗਲੀ ਸ਼ਿਵ ਮੰਦਿਰ ਵਾਲੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਕਸਬੇ ਅੰਦਰ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾ ਬਿਨ੍ਹਾਂ ਕਿਸੇ ਭੇਦਭਾਵ ਦੇ ਮੁਹੱਈਆ ਕਰਵਾ ਕਿ ਕਸਬਾ ਖਾਲੜਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦਾ ਪਲਾਟ, ਮੁਫਤ ਪਖਾਨੇ ਬਣਾ ਕੇ ਦੇਣ, ਲੋੜਵੰਦ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਦਾ ਕੰਮ ਦੇਣ ਵਰਗੀਆ ਸਹੂਲਤਾ ਪਿੰਡਾ ਅੰਦਰ ਜੰਗੀ ਪੱਧਰ 'ਤੇ ਜਾਰੀ ਹਨ।
ਇਸ ਮੌਕੇ ਘੋਗੇ ਸ਼ਾਹ ਖਾਲੜਾ, ਬਿੱਟੂ ਡਲੀਰੀ, ਰਾਜਾ ਧਵਨ,ਪ੍ਰਦੀਪ ਕੁਮਾਰ, ਅਜੇ ਕੁਮਾਰ ਧਵਨ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ।