ਵਿਧਾਇਕ ਰਾਜਾ ਵੜਿੰਗ ਦਾ ਪਿੰਡ ਗੁਰੂਸਰ ਵਿਖੇ ਕਿਸਾਨਾਂ ਨੇ ਕੀਤਾ ਵਿਰੋਧ

Friday, Oct 16, 2020 - 09:35 PM (IST)

ਵਿਧਾਇਕ ਰਾਜਾ ਵੜਿੰਗ ਦਾ ਪਿੰਡ ਗੁਰੂਸਰ ਵਿਖੇ ਕਿਸਾਨਾਂ ਨੇ ਕੀਤਾ ਵਿਰੋਧ

ਗਿੱਦੜਬਾਹਾ- ਚਾਵਲਾ ਹਲਕੇ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਅੱਜ ਪਿੰਡ ਗੁਰੂਸਰ ਵਿਖੇ ਆਪਣੇ ਦੌਰੇ ਦੌਰਾਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਦੌਰਾਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਪੁਲਿਸ ਨੂੰ ਮੌਕੇ 'ਤੇ ਆ ਕੇ ਸਥਿਤੀ ਸ਼ਭਾਲਨਣੀ ਪਈ। ਪਿੰਡ ਦੇ ਕਿਸਾਨਾਂ ਨੇ ਵਿਧਾਇਕ ਰਾਜਾ ਵੜਿੰਗ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਦੱਸਣਯੋਗ ਹੈ ਕਿ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਹ ਐਲਾਨ ਕੀਤਾ ਹੋਇਆ ਹੈ, ਕਿ ਜਦ ਤੱਕ ਇਹ ਕਾਲੇ ਕਾਨੂੰਨ ਅਤੇ ਬਿਜਲੀ ਬਿੱਲ 2020 ਰੱਦ ਨਹੀਂ ਹੋ ਜਾਂਦੇ, ਓਦੋ ਤੱਕ ਉਹ ਆਪਣੇ ਪਿੰਡ ਵਿਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਨਹੀਂ ਵੜਨ ਦੇਣਗੇ। ਅੱਜ ਜਿਉਂ ਹੀ ਪਿੰਡ ਵਾਸੀਆਂ ਨੂੰ ਵਿਧਾਇਕ ਰਾਜਾ ਵੜਿੰਗ ਦੇ ਪਿੰਡ ਗੁਰੂਸਰ ਵਿਖੇ ਆਉਣ ਦਾ ਪਤਾ ਲੱਗਾ ਤਾਂ ਉਹ ਵੱਡੀ ਗਿਣਤੀ ਵਿਚ ਇਕੱਠੇ ਹੋ ਗਏ ਅਤੇ ਉਨ੍ਹਾਂ ਹਲਕਾ ਵਿਧਾਇਕ ਦਾ ਵਿਰੋਧ ਕੀਤਾ। ਇਸ ਮੌਕੇ ਤੇ ਡੀ. ਐਸ. ਪੀ. ਗਿੱਦੜਬਾਹਾ ਗੁਰਤੇਜ ਸਿੰਘ ਦੀ ਅਗਵਾਈ ਵਿਚ ਵੱਡੀ ਗਿਣਤੀ ਵਿਚ ਪੁਲੀਸ ਵੀ ਪਹੁੰਚ ਗਈ। ਇਸ ਉਪਰੰਤ ਪਿੰਡ ਵਾਸੀਆਂ ਨੇ ਕਾਲੇ ਝੰਡੇ ਲੈਕੇ ਪੂਰੇ ਪਿੰਡ ਵਿਚ ਰੋਸ ਮਾਰਚ ਕੱਢਿਆ।


 


author

Deepak Kumar

Content Editor

Related News