ਵਿਧਾਇਕ ਨਰਿੰਦਰ ਕੌਰ ਭਰਾਜ ਗਏ ਇਕਾਂਤਵਾਸ ''ਚ, ਜਾਣੋ ਕੀ ਹੈ ਪੂਰਾ ਮਾਮਲਾ
Wednesday, Jul 03, 2024 - 06:48 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ, ਕਾਂਸਲ) : ਪੰਜਾਬ ਵਿਧਾਨ ਸਭਾ ਵਿਚ ਸਭ ਤੋਂ ਛੋਟੀ ਉਮਰ ਦੀ ਹਲਕਾ ਸੰਗਰੂਰ ਤੋਂ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਚਿਕਨਪਾਕਸ ਵਾਇਰਸ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ। ਵਿਧਾਇਕ ਭਰਾਜ ਡਾਕਟਰੀ ਸਲਾਹ ਮਗਰੋਂ ਇਕਾਂਤਵਾਸ ਵਿਚ ਰਹਿ ਕੇ ਆਪਣਾ ਇਲਾਜ ਕਰਵਾਉਣਗੇ। ਇਹ ਜਾਣਕਾਰੀ ਵਿਧਾਇਕ ਵੱਲੋਂ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਲੈਣ ਡਿਬਰੂਗੜ੍ਹ ਜੇਲ੍ਹ ਲਈ ਰਵਾਨਾ ਹੋਈ ਪੰਜਾਬ ਪੁਲਸ
ਇਸ ਵਿਚ ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਤੋਂ ਉਹ ਆਪਣੀ ਸਿਹਤ ਵਿਚ ਕਾਫੀ ਗਿਰਾਵਟ ਮਹਿਸੂਸ ਕਰ ਰਹੇ ਸਨ ਅਤੇ ਬੁੱਧਵਾਰ ਸਵੇਰ ਡਾਕਟਰੀ ਇਲਾਜ ਅਤੇ ਸਰੀਰ 'ਤੇ ਨਿਕਲੇ ਛਾਲਿਆਂ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਚਿਕਨਪਾਕਸ ਵਾਇਰਸ ਹੋ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਤਕਰੀਬਨ ਇਕ ਹਫਤਾ ਇਕਾਂਤਵਾਸ ਰਹਿ ਕੇ ਡਾਕਟਰੀ ਇਲਾਜ ਲੈਣਾ ਪਵੇਗਾ। ਇਸ ਦੌਰਾਨ ਵਿਧਾਇਕ ਭਰਾਜ ਨੇ ਪਾਰਟੀ ਵਾਲੰਟੀਅਰਾਂ ਅਤੇ ਸਾਥੀਆਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਕੰਮਕਾਜ ਸਬੰਧੀ ਉਨ੍ਹਾਂ ਦੇ ਸੰਗਰੂਰ ਵਿਖੇ ਸਥਿਤ ਦਫ਼ਤਰ ਪਹੁੰਚ ਕੇ ਆਪਣਾ ਕੰਮ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦੇ ਮਾਮਲੇ 'ਤੇ ਭਾਜਪਾ ਦਾ ਵੱਡਾ ਬਿਆਨ