ਲੁਧਿਆਣਾ 'ਚ ਲੋਕਾਂ ਦੀਆਂ ਸਮੱਸਿਆਵਾਂ ਦਾ On the Spot ਹੋਵੇਗਾ ਹੱਲ, ਵਿਧਾਇਕ ਵੱਲੋਂ ਲਾਏ ਜਾਣਗੇ ਕੈਂਪ
Saturday, Jul 22, 2023 - 01:12 PM (IST)
ਲੁਧਿਆਣਾ (ਹਿਤੇਸ਼) : ਵਿਧਾਇਕ ਮਦਨ ਲਾਲ ਬੱਗਾ ਵੱਲੋਂ ਰੋਜ਼ਾਨਾ ਕਈ ਘੰਟਿਆਂ ਤੱਕ ਆਪਣੇ ਦਫ਼ਤਰ 'ਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਤੋਂ ਇਲਾਵਾ ਫੀਲਡ 'ਚ ਉਤਰ ਕੇ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਹੁਣ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਸ ਕੰਮ ਲਈ ਵਾਰਡ ਵਾਈਜ਼ ਕੈਂਪ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੀ ਸ਼ੁਰੂਆਤ ਸ਼ਨੀਵਾਰ ਨੂੰ ਸ਼ਿਵਪੁਰੀ ਗਲੀ ਨੰਬਰ-4 ਤੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਤੋਂ 72 ਪ੍ਰਿੰਸੀਪਲਾਂ ਦੀ ਟੀਮ ਸਿੰਗਾਪੁਰ ਲਈ ਰਵਾਨਾ, CM ਮਾਨ ਨੇ ਦਿਖਾਈ ਹਰੀ ਝੰਡੀ (ਵੀਡੀਓ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜੀਤ ਢਿੱਲੋਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਨਗਰ ਨਿਗਮ, ਬਿਜਲੀ ਵਿਭਾਗ ਅਤੇ ਪੁਲਸ ਦੇ ਅਧਿਕਾਰੀ ਮੌਜੂਦ ਰਹਿਣਗੇ, ਜਿਨ੍ਹਾਂ ਵੱਲੋਂ ਮੌਕੇ 'ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਇਆ ਜਾਵੇਗਾ। ਵਿਧਾਇਕ ਬੱਗਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਹਲਕਾ ਉੱਤਰੀ ਦੇ ਲੋਕਾਂ ਦੀ ਵੋਟ ਹਾਸਲ ਕਰਨ ਵਾਲੇ ਆਗੂਆਂ ਵੱਲੋਂ ਬਾਅਦ 'ਚ ਉਨ੍ਹਾਂ ਲੋਕਾਂ ਦੀ ਸੁਧ ਨਹੀਂ ਲਈ, ਜਿਸ ਦੇ ਚੱਲਦਿਆਂ ਹਲਕਾ ਉੱਤਰੀ ਵਿਕਾਸ ਦੇ ਮਾਮਲੇ 'ਚ ਕਾਫ਼ੀ ਪਿੱਛੜ ਗਿਆ ਹੈ।
ਇਹ ਵੀ ਪੜ੍ਹੋ : ਸਕੂਲ 'ਚ ਗੁੱਥਮ-ਗੁੱਥੀ ਹੋਈਆਂ ਅਧਿਆਪਕਾਵਾਂ, ਇਕ-ਦੂਜੇ ਦੇ ਪਾੜ ਦਿੱਤੇ ਕੱਪੜੇ
ਵਿਧਾਇਕ ਬੱਗਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਕਈ ਘੰਟੇ ਤੱਕ ਆਪਣੇ ਦਫ਼ਤਰ 'ਚ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਤੋਂ ਇਲਾਵਾ ਫੀਲਡ 'ਚ ਉਤਰ ਕਰੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਦੂਰ ਕੀਤਾ ਜਾ ਰਿਹਾ ਹੈ। ਹੁਣ ਮੌਕੇ 'ਤੇ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਸਾਈਟ ਵਿਜ਼ਿਟ ਤੋਂ ਇਲਾਵਾ ਲੋਕਾਂ ਵੱਲੋਂ ਦੱਸੀਆਂ ਜਾਣ ਵਾਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਵਿਕਾਸ ਦੀਆਂ ਯੋਜਨਾਵਾਂ ਬਣਾਉਣ ਦੇ ਨਿਰਦੇਸ਼ ਨਗਰ ਨਿਗਮ ਅਧਿਕਾਰੀਆਂ ਨੂੰ ਦਿੱਤੇ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ