ਵਿਕਾਸਸ਼ੀਲ ਰਹੇਗਾ ਨਵਾਂ ਸਾਲ - ਵਿਧਾਇਕ ਕੁਲਬੀਰ

Wednesday, Jan 03, 2018 - 04:41 PM (IST)

ਵਿਕਾਸਸ਼ੀਲ ਰਹੇਗਾ ਨਵਾਂ ਸਾਲ - ਵਿਧਾਇਕ ਕੁਲਬੀਰ


ਜ਼ੀਰਾ (ਅਕਾਲੀਆਂ ਵਾਲਾ) - ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਹਾ ਕਿ ਇਸ ਸਾਲ ਜ਼ੀਰਾ ਹਲਕੇ ਅਧੀਨ ਆਉਂਦੇ ਮੱਲਾਵਾਲਾ ਵਿਚ ਪਾਰਕ ਬਣਾਉਣ ਅਤੇ ਸੀਵਰੇਜ਼ ਦੀ ਯੋਜਨਾ ਹੈ। ਮੱਖੂ ਸ਼ਹਿਰ ਦਾ ਅਧੂਰਾ ਸੀਵਰੇਜ ਮੁਕੰਮਲ ਹੋਵੇਗਾ। ਮੱਖੂ ਵਿਚ ਬੱਸ ਸਟੈਂਡ ਅਤੇ ਲੜਕੀਆਂ ਦੇ ਲਈ ਕਾਲਜ ਬਣਾਇਆ ਜਾਵੇਗਾ। ਜ਼ੀਰਾ ਸ਼ਹਿਰ ਵਿਚ ਰੇਹੜੀ ਲਗਾ ਕੇ ਕਾਰੋਬਾਰ ਕਰਨ ਵਾਲਿਆਂ ਨੂੰ ਦੁਕਨਦਾਰ ਦਾ ਰੂਪ ਦਿੱਤਾ ਜਾਵੇਗਾ। ਸ਼ਹਿਰ ਨਿਵਾਸੀਆਂ ਦੇ ਲਈ ਇਕ ਸੁੰਦਰ ਪਾਰਕ ਨਵੇਂ ਸਾਲ 'ਤੇ ਸਮਰਪਿਤ ਹੋਵੇਗਾ। 

ਵਿਧਾਇਕ  ਦਾ ਕਥੂਰੀਆ ਵੱਲੋਂ ਸਨਮਾਨ
ਜ਼ੀਰਾ ਤੋਂ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਸਨਮਾਨ ਕਰਦੇ ਹੋਏ ਅਸ਼ੋਕ ਕਥੂਰੀਆ ਬਲਾਕ ਪ੍ਰਧਾਨ ਜ਼ੀਰਾ ਅਤੇ ਰੌਕੀ ਕਥੂਰੀਆ ਸਕੱਤਰ ਯੂਥ ਕਾਂਗਰਸ ਲੋਕ ਸਭਾ ਖਡੂਰ ਸਾਹਿਬ ਨੇ ਕਿਹਾ ਕਿ ਇਸ ਹਲਕੱ ਦੇ ਲੋਕਾਂ ਨੂੰ ਢੇਰ ਸਾਰੀਆਂ ਉਮੀਦਾਂ ਹਨ ਜੋ ਕਲਬੀਰ ਪੂਰੀਆਂ ਕਰਵਗੇ। ਇਸ ਮੌਕੇ ਅਸ਼ਵਨੀ ਸੇਠੀ, ਡਾ.ਰਸ਼ਪਾਲ ਸਿੰਘ ਬਲਾਕ ਪ੍ਰਧਾਨ, ਹਰੀਸ਼ ਤਾਂਗੜਾ ਪ੍ਰਧਾਨ ਕਰਿਆਨਾ ਯੂਨੀਅਨ ਆਦਿ ਮੈਂਬਰ ਮੌਜੂਦ ਸਨ। 


Related News