ਟਾਂਡਾ ਵਾਸੀਆਂ ਨੂੰ ਟੁੱਟੀਆਂ ਸੜਕਾਂ ਤੋਂ ਜਲਦ ਹੀ ਨਿਜ਼ਾਤ ਮਿਲੇਗੀ : ਵਿਧਾਇਕ ਜਸਵੀਰ ਰਾਜਾ
Tuesday, Aug 08, 2023 - 04:21 PM (IST)
ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪਿਛਲੇ ਲੰਬੇ ਸਮੇਂ ਤੋਂ ਜਲਾਲਪੁਰ ਤੋਂ ਬੇਗੋਵਾਲ ਖ਼ਸਤਾ ਹਾਲਤ ਸੜਕ ਦਾ ਨਿਰਮਾਣ ਕਾਰਜ ਨਵੇਂ ਸਿਰੇ ਤੋਂ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਮਿਆਣੀ ਤੋਂ ਰੜਾ ਮੋੜ ਤੇ ਰੜਾ ਮੋੜ ਤੋਂ ਬੇਗੋਵਾਲ ਸੜਕ ਦੇ ਕੀਤੇ ਜਾ ਰਹੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ 16 ਅਗਸਤ ਨੂੰ ਰੱਖਣਗੇ।
ਵਿਧਾਇਕ ਜਸਵੀਰ ਸਿੰਘ ਰਾਜਾ ਨੇ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਿਆਣੀ ਤੋਂ ਬੇਗੋਵਾਲ ਤੱਕ ਨਵ ਨਿਰਮਾਣਿਤ ਕੀਤੀ ਜਾ ਰਹੀ ਇਸ ਸੜਕ ਦੇ ਨਿਰਮਾਣ ਕਾਰਜ ਦੀ ਆਰੰਭਤਾ 16 ਅਗਸਤ ਨੂੰ ਸਵੇਰੇ 11 ਵਜੇਰੜਾ ਮੌੜ ਤੋਂ ਕੀਤੀ ਜਾਵੇਗੀ। ਵਿਧਾਇਕ ਜਸਵੀਰ ਰਾਜਾ ਨੇ ਹੋਰ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਕਾਰਜ ਤੇ ਕੁੱਲ 7 ਕਰੋੜ 80 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਵਿਧਾਇਕ ਜਸਵੀਰ ਰਾਜਾ ਨੇ ਹੋਰ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਿਟੀ ਅਧੀਨ ਆਉਂਦੀ ਟਾਂਡਾ ਤੋਂ ਮਿਆਣੀ ਰੋਡ ਤੇ ਪੈਚ ਵਰਕ ਵੀ ਕੀਤਾ ਜਾਵੇਗਾ।
