ਵਿਧਾਇਕ ਬਿਲਾਸਪੁਰ ਵਿੱਤ ਮੰਤਰੀ ਅਤੇ ਸਿੰਚਾਈ ਮੰਤਰੀ ਨੂੰ ਮਿਲੇ
Friday, Jun 29, 2018 - 07:59 AM (IST)
ਬਿਲਾਸਪੁਰ, ਨਿਬਾਲ ਸਿੰਘ ਵਾਲਾ (ਜਗਸੀਰ, ਬਾਵਾ) - ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਹਲਕੇ ਦੀਆਂ ਅਹਿਮ ਸਮੱਸਿਆਵਾਂ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਧਾਇਕ ਨੇ ਰਾਏਕੋਟ ਰਜਵਾਹੇ 'ਚ ਲੰਮੇ ਸਮੇਂ ਤੋਂ ਪਾਣੀ ਨਾ ਆਉਣ ਦੀ ਅਹਿਮ ਸਮੱਸਿਆਂ ਬਾਰੇ ਲਿਖਤੀ ਪੱਤਰ ਦਿੱਤਾ। ਵਿੱਤ ਮੰਤਰੀ ਨੇ ਤੁਰੰਤ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸੁਖਸਰਕਾਰੀਆ ਨੂੰ ਇਸ ਸਮੱਸਿਆਂ ਦੇ ਹੱਲ ਕਰਨ ਦੀ ਅਪੀਲ ਕੀਤੀ।
ਵਿਧਾਇਕ ਨੇ ਕਿਹਾ ਕਿ ਰਜਬਾਹੇ 'ਚ ਪਾਣੀ ਨਾ ਆਉਣ ਕਾਰਨ ਬਿਲਾਸਪੁਰ, ਤਖਤੂਪੁਰਾ ਸਾਹਿਬ, ਸੈਦੋਕੇ ਅਤੇ ਦੀਨਾ ਸਾਹਿਬ ਪਿੰਡਾਂ ਦੇ ਕਿਸਾਨ ਬੇਹੱਦ ਪ੍ਰਭਾਵਿਤ ਹੋ ਰਹੇ ਹਨ। ਸਿੰਚਾਈ ਮੰਤਰੀ ਨੇ ਪੱਤਰ ਪੜ੍ਹਣ ਤੋਂ ਬਾਅਦ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਮਸਲੇ ਦੇ ਹੱਲ ਕਰਨ ਦੇ ਬਾਰੇ ਆਦੇਸ਼ ਜਾਰੀ ਕੀਤੇ। ਵਿਧਾਇਕ ਬਿਲਾਸਪੁਰ ਦੇ ਇਸ ਉਦਮ ਸਦਕਾ ਇਲਾਕੇ ਦੀ ਰਜਬਾਹੇ ਸਬੰਧੀ ਗੰਭੀਰ ਸਮੱਸਿਆਂ ਦਾ ਹੱਲ ਹੋ ਗਿਆ ਹੈ, ਜਿਸ ਕਾਰਨ ਕਿਸਾਨ ਭਾਈਚਾਰਾ ਬਹੁਤ ਖੁਸ਼ ਨਜ਼ਰ ਆ ਰਿਹਾ ਹੈ।
