ਵਿਧਾਇਕ ਖਿਲਾਫ਼ ਸੋਸ਼ਲ ਮੀਡੀਆ ''ਤੇ ਅਪਸ਼ਬਦ ਲਿਖਣ ਵਾਲੇ ''ਤੇ ਮਾਮਲਾ ਦਰਜ

Wednesday, Sep 11, 2019 - 03:58 PM (IST)

ਵਿਧਾਇਕ ਖਿਲਾਫ਼ ਸੋਸ਼ਲ ਮੀਡੀਆ ''ਤੇ ਅਪਸ਼ਬਦ ਲਿਖਣ ਵਾਲੇ ''ਤੇ ਮਾਮਲਾ ਦਰਜ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਖਿਲਾਫ਼ ਸੋਸ਼ਲ ਮੀਡੀਆ 'ਤੇ ਅਪਸ਼ਬਦ ਲਿਖਣ ਵਾਲੇ ਡਾ. ਪ੍ਰਦੀਪ ਸਿੰਘ ਉਰਫ਼ ਰਿੰਕੂ ਵਾਸੀ ਸੈਸੋਂਵਾਲ ਕਲਾਂ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕ ਢਿੱਲੋਂ ਦੇ ਪੀ. ਏ. ਰਾਜੇਸ਼ ਬਿੱਟੂ ਨੇ ਮਾਛੀਵਾੜਾ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਡਾ. ਪ੍ਰਦੀਪ ਨਾਮ ਦੇ ਵਿਅਕਤੀ ਨੇ ਆਪਣੀ ਫੇਸਬੁੱਕ ਆਈ.ਡੀ 'ਤੇ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੀ ਫੋਟੋ 'ਤੇ ਅਪਸ਼ਬਦ ਲਿਖ ਕੇ ਪਾਈ ਹੋਈ ਹੈ ਅਤੇ ਸਬੂਤ ਤੌਰ 'ਤੇ ਉਸਦੀ ਆਈ.ਡੀ. ਤੋਂ ਜੋ ਅਪਸ਼ਬਦ ਵਾਲੀ ਫੋਟੋ ਪਾਈ ਹੈ, ਉਹ ਨੱਥੀ ਕੀਤੀ ਗਈ ਹੈ। ਮਾਛੀਵਾੜਾ ਪੁਲਸ ਵਲੋਂ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਡਾ. ਪ੍ਰਦੀਪ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।  


author

Gurminder Singh

Content Editor

Related News