ਦੁਰਵਰਤੋਂ; ਚੱਕੀ ''ਤੇ ਪਸ਼ੂਆਂ ਲਈ ਦਲੀਆ ਪਿਸਾਉਣ ਲਈ ਲਿਆਂਦੀ ਗਰੀਬਾਂ ਨੂੰ ਮਿਲਣ ਵਾਲੀ ਕਣਕ

Saturday, Mar 17, 2018 - 12:00 AM (IST)

ਦੁਰਵਰਤੋਂ; ਚੱਕੀ ''ਤੇ ਪਸ਼ੂਆਂ ਲਈ ਦਲੀਆ ਪਿਸਾਉਣ ਲਈ ਲਿਆਂਦੀ ਗਰੀਬਾਂ ਨੂੰ ਮਿਲਣ ਵਾਲੀ ਕਣਕ

ਕਾਠਗੜ੍ਹ, (ਰਾਜੇਸ਼)- ਆਟਾ-ਦਾਲ ਸਕੀਮ ਦਾ ਲੋੜਵੰਦ ਲੋਕਾਂ ਨੂੰ ਲਾਭ ਦੇਣ ਲਈ ਸਰਕਾਰ ਵੱਲੋਂ ਪਾਰਦਰਸ਼ਤਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲੇ ਵੀ ਕਣਕ ਅਜਿਹੇ ਲੋਕ ਲੈ ਰਹੇ ਹਨ, ਜੋ ਜ਼ਮੀਨ ਦੇ ਮਾਲਕ ਹਨ ਤੇ ਖੇਤੀਬਾੜੀ ਕਰਦੇ ਹਨ, ਜਦਕਿ ਦੂਜੇ ਪਾਸੇ ਉਹ ਲੋਕ ਹਨ ਜਿਨ੍ਹਾਂ ਦੀ ਕਮਾਈ ਦਾ ਸਾਧਨ ਵੀ ਨਹੀਂ ਹੈ ਤੇ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਨੂੰ ਸਕੀਮ ਦਾ ਲਾਭ ਹੀ ਨਹੀਂ ਮਿਲਦਾ। 
ਅੱਜ ਪੰਜਾਬ ਸਰਕਾਰ ਵੱਲੋਂ ਵੰਡੀ ਥੈਲਿਆਂ 'ਚ ਪਈ ਕਣਕ ਨੂੰ ਇਕ ਚੱਕੀ 'ਤੇ ਪਿਆ ਦੇਖਣ 'ਤੇ ਜਦੋਂ ਚੱਕੀ ਵਾਲੇ ਤੋਂ ਜਾਣਨਾ ਚਾਹਿਆ ਕਿ ਇਹ ਕਣਕ ਆਟਾ ਪੀਸਣ ਲਈ ਆਈ ਹੈ ਤਾਂ ਉਸ ਨੇ ਕਿਹਾ ਕਿ ਨਹੀਂ ਇਹ ਤਾਂ ਪਸ਼ੂਆਂ ਲਈ ਦਲੀਆ ਪੀਸਣ ਲਈ ਆਈ ਹੈ ਤੇ ਪਹਿਲਾਂ ਵੀ ਆਉਂਦੀ ਰਹਿੰਦੀ ਹੈ। ਸਰਕਾਰੀ ਪੱਧਰ 'ਤੇ ਹੋ ਰਹੀ ਇਸ ਨਾਜਾਇਜ਼ ਵਰਤੋਂ ਨੂੰ ਰੋਕਣ ਲਈ ਅਤੇ ਸਹੀ ਲਾਭਪਾਤਰੀਆਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਅਹਿਮ ਕਦਮ ਚੁੱਕੇ ਜਾਣ ਦੀ ਲੋੜ ਹੈ। 
ਕੀ ਕਹਿੰਦੇ ਹਨ ਫੂਡ ਐਂਡ ਸਪਲਾਈ ਇੰਸਪੈਕਟਰ- ਇਸ ਸਬੰਧੀ ਫੂਡ ਐਂਡ ਸਪਲਾਈ ਵਿਭਾਗ ਬਲਾਚੌਰ ਦੇ ਇੰਸਪੈਕਟਰ ਧਰਮਪਾਲ ਨੇ ਕਿਹਾ ਕਿ ਅਸੀਂ ਨਾ ਤਾਂ ਕਾਰਡ ਬੰਦ ਕਰ ਸਕਦੇ ਹਾਂ ਤੇ ਨਾ ਹੀ ਜਾਰੀ ਕਰ ਸਕਦੇ ਹਾਂ, ਸਾਨੂੰ ਤਾਂ ਜੋ ਲਿਸਟ ਮਿਲਦੀ ਹੈ ਉਸ ਮੁਤਾਬਿਕ ਵੰਡ ਦਾ ਕੰਮ ਕਰਦੇ ਹਾਂ।


Related News