ਪੱਥਰਾਂ ਨਾਲ ਬੰਨ੍ਹ ਕੇ ਸੁੱਟੇ ਲਾਪਤਾ ਨੌਜਵਾਨ ਦੀ ਲਾਸ਼ ਬਿਆਸ ਦਰਿਆ ''ਚੋਂ ਮਿਲੀ

Sunday, Mar 27, 2022 - 05:05 PM (IST)

ਪੱਥਰਾਂ ਨਾਲ ਬੰਨ੍ਹ ਕੇ ਸੁੱਟੇ ਲਾਪਤਾ ਨੌਜਵਾਨ ਦੀ ਲਾਸ਼ ਬਿਆਸ ਦਰਿਆ ''ਚੋਂ ਮਿਲੀ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : 24 ਮਾਰਚ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਦੇ ਨੇੜਲੇ ਪਿੰਡ ਕਠਾਣਾ ਦੇ ਇਕ ਨਾਬਾਲਗ ਨੌਜਵਾਨ ਦੇ ਲਾਪਤਾ ਹੋਣ ਪਿੱਛੋਂ ਮਾਪਿਆਂ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਮਾਪਿਆਂ ਦੀ ਸੂਚਨਾ ਮੁਤਾਬਕ ਉਨ੍ਹਾਂ ਦਾ ਬੇਟਾ ਸੁਖਦੇਵ ਸਿੰਘ (17) 23-24 ਮਾਰਚ ਦੀ ਦਰਮਿਆਨੀ ਰਾਤ ਨੂੰ ਗੰਨਿਆਂ ਦੀ ਟਰਾਲੀ ਲੈ ਕੇ ਮੁਕੇਰੀਆਂ ਮਿੱਲ ਲਈ ਰਵਾਨਾ ਹੋਇਆ ਸੀ ਪਰ ਨਾ ਤਾਂ ਉਹ ਮਿੱਲ ਪਹੁੰਚਿਆ ਤੇ ਨਾ ਹੀ ਰਸਤੇ 'ਚ ਖੜ੍ਹੇ ਟਰੈਕਟਰ-ਟਰਾਲੀ ਕੋਲ ਮਿਲਿਆ।

ਇਹ ਵੀ ਪੜ੍ਹੋ : ਵਿਆਹੁਤਾ NRI ਨੌਜਵਾਨ ਨੇ ਵਿਆਹ ਕਰਵਾਉਣ ਲਈ ਰਚੀ ਸਾਜ਼ਿਸ਼, ਕੀਤਾ ਸ਼ਰਮਨਾਕ ਕਾਰਾ

PunjabKesari

ਇਸ ਤੋਂ ਬਾਅਦ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੇ ਸੁਖਦੇਵ ਸਿੰਘ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਪਿੰਡ ਮੌਜਪੁਰ ਦੇ ਕੁਝ ਲੋਕਾਂ ਕੋਲੋਂ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਸੁਖਦੇਵ ਸਿੰਘ ਨੂੰ ਅਗਵਾ ਕਰਕੇ ਪਿੰਡ ਕਿਸ਼ਨਪੁਰ ਦਰਿਆ ਬਿਆਸ ਕੋਲ ਸੁਖਦੇਵ ਸਿੰਘ ਦਾ ਕਤਲ ਕਰਕੇ ਲਾਸ਼ ਪੱਥਰਾਂ ਨਾਲ ਬੰਨ੍ਹ ਕੇ ਦਰਿਆ ਬਿਆਸ ਵਿਚ ਸੁੱਟ ਦਿੱਤੀ ਸੀ। ਉਥੇ ਹੀ ਅੱਜ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਸੂਬਾ ਪੁਲਸ ਰੈਸਕਿਊ ਟੀਮ ਜਲੰਧਰ ਨਾਲ ਮੁਲਜ਼ਮਾਂ ਵੱਲੋਂ ਦੱਸੇ ਹੋਏ ਸਥਾਨ 'ਤੇ ਪਹੁੰਚੀ, ਜਿਥੇ ਰੈਸਕਿਊ ਟੀਮ ਅਤੇ ਪਿੰਡ ਮੌਜਪੁਰ ਦੇ ਨੌਜਵਾਨਾਂ ਦੇ ਸਾਂਝੇ ਯਤਨਾਂ ਸਦਕਾ ਨੌਜਵਾਨ ਸੁਖਦੇਵ ਦੀ ਲਾਸ਼ ਦਰਿਆ ਬਿਆਸ ਦੇ ਡੂੰਘੇ ਪਾਣੀ 'ਚੋਂ ਬਰਾਮਦ ਹੋਈ।

ਇਹ ਵੀ ਪੜ੍ਹੋ : ਬਿਹਾਰ ਤੋਂ ਲਿਆਉਂਦੇ ਸਨ ਗਾਂਜਾ, ਪਿਓ ਤੇ ਬੇਟਾ-ਬੇਟੀ ਸਮੇਤ 6 ਗ੍ਰਿਫ਼ਤਾਰ

ਇਸ ਮੌਕੇ ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਸ਼ਮਸ਼ੇਰ ਸਿੰਘ ਅਤੇ ਨਾਇਬ ਤਹਿਸੀਲਦਾਰ ਕਾਹਨੂੰਵਾਨ ਮਨੋਹਰ ਲਾਲ ਨੇ ਲਾਸ਼ ਨੂੰ ਬਰਾਮਦ ਕਰਕੇ ਮਾਪਿਆਂ ਦੀ ਹਾਜ਼ਰੀ 'ਚ ਕਾਨੂੰਨੀ ਕਾਰਵਾਈ ਕਰਦਿਆਂ ਗੁਰਦਾਸਪੁਰ ਸਿਵਲ ਹਸਪਤਾਲ ਲਈ ਪੋਸਟਮਾਰਟਮ ਲਈ ਭੇਜ ਦਿੱਤਾ। ਉਥੇ ਹੀ ਮ੍ਰਿਤਕ ਦਾ ਪਿਤਾ ਸੁਰਜੀਤ ਸਿੰਘ ਅਤੇ ਪਰਿਵਾਰ ਕਾਤਲਾਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ। ਥਾਣਾ ਮੁਖੀ ਭੈਣੀ ਮੀਆਂ ਖਾਂ ਨੇ ਦੱਸਿਆ ਕਿ ਇਸ ਮਾਮਲੇ 'ਚ ਮਹਿਕਪ੍ਰੀਤ ਸਿੰਘ, ਪ੍ਰਸ਼ੋਤਮ ਸਿੰਘ, ਬਾਊ, ਗੁਰਮੀਤ ਸਿੰਘ, ਮੇਜਰ ਸਿੰਘ, ਪਰਮਜੀਤ ਸਿੰਘ ਸਮੇਤ 8 ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News