ਹੁਣ ਇਕ Click ਕਰ ਕੇ ਜਾਣੋ ਆਪਣੇ ਗੁੰਮਸ਼ੁਦਾ ''ਵਾਹਨ'' ਦਾ ਸਟੇਟਸ

03/24/2021 11:12:47 AM

ਲੁਧਿਆਣਾ (ਰਿਸ਼ੀ) : ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਪੰਜਾਬ ਪੁਲਸ ਵ੍ਹੀਕਲ ਫਾਈਂਡਰ ਸਿਸਟਮ ਐੱਪ (ਪੀ. ਪੀ. ਵੀ. ਐੱਫ. ਐੱਸ.) ਲਾਂਚ ਕਰਨ ਜਾ ਰਹੇ ਹਨ, ਜਿਸ ਕਾਰਨ ਹੁਣ ਐਪ ’ਤੇ ਇਕ ਕਲਿੱਕ ਕਰਨ ’ਤੇ ਤੁਸੀਂ ਆਪਣੇ ਚੋਰੀਸ਼ੁਦਾ ਵਾਹਨ ਦਾ ਸਟੇਟਸ ਜਾਣ ਸਕਦੇ ਹੋ ਅਤੇ ਆਸਾਨੀ ਨਾਲ ਵਾਹਨ ਪੁਲਸ ਤੋਂ ਪ੍ਰਾਪਤ ਕਰ ਸਕਦੇ ਹੋ। ਕਮਿਸ਼ਨਰ ਵੱਲੋਂ ਸਾਰੇ ਪੁਲਸ ਥਾਣਿਆਂ ਅਤੇ ਪੁਲਸ ਲਾਈਨ ਵਿਚ ਖੜ੍ਹੇ 1500 ਵਾਹਨਾਂ ਦਾ ਹਾਲ ਦੀ ਘੜੀ ਡਾਟਾ ਅਪਡੇਟ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਪੂਰੇ ਪੰਜਾਬ ਦੇ ਪੁਲਸ ਥਾਣਿਆਂ ਵਿਚ ਖੜ੍ਹੇ ਵਾਹਨਾਂ ਦਾ ਰਿਕਾਰਡ ਐਪ ’ਤੇ ਨਜ਼ਰ ਆਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਕੋਰੋਨਾ' ਕਾਰਨ ਫਿਰ ਪਾਬੰਦੀਆਂ ਲੱਗਣੀਆਂ ਸ਼ੁਰੂ, ਜਾਰੀ ਹੋਏ ਇਹ ਹੁਕਮ

‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਕਈ ਅਜਿਹੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਸ਼ਹਿਰ ਤੋਂ ਚੋਰੀ ਹੋਏ ਵਾਹਨ ਕਿਸੇ ਹੋਰ ਪੁਲਸ ਥਾਣੇ ਜਾਂ ਕਿਸੇ ਹੋਰ ਸ਼ਹਿਰ ਤੋਂ ਬਰਾਮਦ ਹੋ ਜਾਂਦੇ ਹਨ ਪਰ ਜਦੋਂ ਤੱਕ ਪੁਲਸ ਵਾਹਨ ਦੇ ਮਾਲਕ ਨਾਲ ਸੰਪਰਕ ਨਹੀਂ ਸਾਧਦੀ, ਉਦੋਂ ਤੱਕ ਮਾਲਕ ਨੂੰ ਇਹ ਪਤਾ ਨਹੀਂ ਲੱਗ ਪਾਉਂਦਾ ਕਿ ਉਸ ਦਾ ਚੋਰੀਸ਼ੁਦਾ ਵਾਹਨ ਪੁਲਸ ਰਿਕਵਰ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ’ਚ ਵੋਟਰ ਸੂਚੀਆਂ ਦੀ ਅਪਡੇਸ਼ਨ ਸ਼ੁਰੂ

ਕਈ ਵਾਰ ਨੰਬਰ ਪਲੇਟਾਂ ਨੂੰ ਵਾਹਨ ਤੋਂ ਹਟਾ ਜਾਂ ਬਦਲ ਦਿੱਤਾ ਜਾਂਦਾ ਹੈ, ਜੋ ਵਾਹਨ ਦੇ ਅਸਲੀ ਮਾਲਕ ਤੱਕ ਪਹੁੰਚਣ ’ਚ ਫੋਰਸ ਲਈ ਮੁਸ਼ਕਲ ਪੈਦਾ ਕਰਦੀ ਹੈ, ਜਦੋਂ ਕਿ ਕਈ ਵਾਰ ਵਾਹਨ ਇਕ ਤੋਂ ਜ਼ਿਆਦਾ ਵਾਰ ਵੇਚੇ ਹੁੰਦੇ ਹਨ, ਜਿਸ ਕਾਰਨ ਅਸਲ ਮਾਲਕ ਨਾਲ ਸੰਪਰਕ ਕਰਨਾ ਵੀ ਪੁਲਸ ਲਈ ਆਸਾਨ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਪੁਲਸ ਥਾਣਿਆਂ ਵਿਚ ਹੀ ਖੜ੍ਹੇ ਰਹਿੰਦੇ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਲੋਕ ਪੂਰੀ ਤਰ੍ਹਾਂ ਤਿਆਰ : ਸੁਰਜੀਤ ਰੱਖੜਾ

ਕਮਿਸ਼ਨਰ ਅਗਰਵਾਲ ਨੇ ਦੱਸਿਆ ਕਿ ਇਸ ਦੇ ਚੱਲਦਿਆਂ ਐਪ ਲਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਆਪਣੇ ਵਾਹਨ ਦਾ ਨੰਬਰ, ਚੈਸੀ ਨੰਬਰ, ਇੰਜਣ ਨੰਬਰ ਐਪ ’ਤੇ ਪਾ ਕੇ ਆਪਣੇ ਚੋਰੀਸ਼ੁਦਾ ਦੋਪਹੀਆ, ਤਿੰਨ ਪਹੀਆ, ਚਾਰ-ਪਹੀਆ ਜਾਂ ਵੱਡੇ ਵਾਹਨਾਂ ਦਾ ਪਤਾ ਲਗਾ ਸਕੇ। ਨਾਲ ਹੀ ਇਕ ਵਿਚ ਇਕ ਐਡਵਾਂਸ ਸਿਸਟਮ ਹੈ, ਜਿਸ ਵਿਚ ਲੋਕ ਆਪਣੇ ਵਾਹਨ ਦੇ ਮਾਡਲ ਅਤੇ ਰੰਗ ਤੋਂ ਚੋਰੀਸ਼ੁਦਾ ਵਾਹਨ ਦਾ ਪਤਾ ਲਗਾ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


Babita

Content Editor

Related News