ਲਾਪਤਾ ਹੋਏ ਬੱਚੇ ਨੂੰ ਪੁਲਸ ਨੇ ਕਪੂਰਥਲਾ ਤੋਂ ਕੀਤਾ ਬਰਾਮਦ

10/15/2019 1:43:01 AM

ਜਲੰਧਰ,(ਮ੍ਰਿਦੁਲ): ਥਾਣਾ ਬਸਤੀ ਬਾਵਾ ਖੇਲ ਦੇ ਅਧੀਨ ਆਉਂਦੇ ਪੁੰਨੂ ਵਿਹਾਰ ਤੋਂ ਲਾਪਤਾ ਹੋਏ ਬੱਚੇ ਨੂੰ ਪੁਲਸ ਨੇ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਮੇਜਰ ਸਿੰਘ ਨੇ ਦੱਸਿਆ ਕਿ ਉਕਤ ਬੱਚਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਜਿਸ ਕਾਰਣ ਉਹ ਟੈਂਪੂ 'ਚ ਬੈਠ ਕੇ ਕਪੂਰਥਲਾ ਚਲਾ ਗਿਆ ਸੀ। ਕਪੂਰਥਲਾ ਤੋਂ ਬਰਾਮਦ ਕਰ ਕੇ ਬੱਚੇ ਨੂੰ ਉਸ ਦੇ ਪਿਤਾ ਸੰਤੋਸ਼ ਗੁਪਤਾ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਨੂੰ ਪਹਿਲਾਂ ਸ਼ੱਕ ਸੀ ਕਿ ਬੱਚੇ ਨੂੰ ਅਗਵਾ ਕੀਤਾ ਗਿਆ ਹੈ ਪਰ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਬੱਚਾ ਰਸਤਾ ਭਟਕਣ ਕਾਰਣ ਕਪੂਰਥਲਾ ਚਲਾ ਗਿਆ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਬੱਚੇ ਨੂੰ ਸਹੀ ਸਲਾਮਤ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਹੈ।


Related News