ਖਨੌਰੀ ਨੇੜਲੀ ਨਹਿਰ ''ਚੋਂ ਮਿਲੀ ਪੰਜਾਬੀ ਨੌਜਵਾਨ ਦੀ ਲਾਸ਼, 2 ਭੈਣਾਂ ਦਾ ਇਕਲੌਤਾ ਭਰਾ ਸੀ ਵੰਸ਼, ਕਈ ਦਿਨ ਤੋਂ ਸੀ ਲਾਪਤਾ

03/07/2024 8:58:32 AM

ਪਟਿਆਲਾ: ਖਨੌਰੀ ਨੇੜੇ ਨਹਿਰ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ 17 ਸਾਲਾ ਵੰਸ਼ ਵਜੋਂ ਹੋਈ ਹੈ, ਜੋ 2 ਭੈਣਾਂ ਦਾ ਇਕਲੌਤਾ ਭਰਾ ਸੀ। ਉਹ 8 ਦਿਨ ਪਹਿਲਾਂ ਲੁਧਿਆਣਾ ਤੋਂ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਿਆ ਸੀ। ਸੂਚਨਾ ਹੈ ਕਿ ਵੰਸ਼ ਆਪਣੇ ਦੋਸਤਾਂ ਦੇ ਨਾਲ ਰੀਲ ਬਣਾਉਣ ਲਈ ਭਾਖੜਾ ਨਹਿਰ 'ਤੇ ਗਿਆ ਸੀ, ਪਰ ਤੈਰਨਾ ਨਾ ਆਉਣ ਕਾਰਨ ਉਹ ਨਹਿਰ ਵਿਚ ਰੁੜ ਗਿਆ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਨਹਿਰ ਵਿਚੋਂ ਲਾਸ਼ ਮਿਲਣ ਮਗਰੋਂ ਪਟਿਆਲਾ ਦੇ ਮਵੀ ਕਲਾਂ ਚੌਕੀ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ

ਪਰਿਵਾਰਕ ਮੈਂਬਰਾਂ ਨੂੰ ਹੱਤਿਆ ਦਾ ਖ਼ਦਸ਼ਾ

ਵੰਸ਼ ਦੇ ਪਰਿਵਾਰਕ ਮੈਂਬਰਾਂ ਨੂੰ ਖ਼ਦਸ਼ਾ ਹੈ ਕਿ ਉਸ ਦੇ ਦੋਸਤਾਂ ਨੇ ਹੀ ਉਸ ਦਾ ਕਤਲ ਕੀਤਾ ਹੈ। ਅੰਬਾਲਾ ਵਿਚ ਰਹਿ ਰਹੀ ਵੰਸ਼ ਦੀ ਵੱਡੀ ਭੈਣ ਟੀਨਾ ਨੇ ਦੱਸਿਆ ਕਿ ਵੰਸ਼ 27 ਫ਼ਰਵਰੀ ਨੂੰ ਘਰੋਂ ਨਿਕਲਿਆ ਸੀ, ਪਰ ਵਾਪਸ ਨਹੀਂ ਆਇਆ। ਟੀਨਾ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। 2 ਦਿਨ ਬਾਅਦ 29 ਫ਼ਰਵਰੀ ਨੂੰ ਉਸ ਦਾ ਭਰਾ Instagram 'ਤੇ ਐਕਟਿਵ ਹੋਇਆ ਸੀ, ਜਿਸ ਮਗਰੋਂ ਉਸ ਨਾਲ ਗੱਲਬਾਤ ਹੋਈ ਤਾਂ ਵੰਸ਼ ਨੇ ਕਿਹਾ ਸੀ ਕਿ ਮੈਂ ਬਿਲਕੁੱਲ ਠੀਕ ਹਾਂ, ਟੈਨਸ਼ਨ ਨਾ ਲਾਓ। ਉਸ ਮਗਰੋਂ ਵੰਸ਼ ਨਾਲ ਉਸ ਦੀ ਕੋਈ ਗੱਲਬਾਤ ਨਹੀਂ ਹੋਈ।

ਨਹਿਰ ਵਿਚ ਰੀਲ ਬਣਾਉਣ ਲਈ ਗਏ ਸੀ ਦੋਸਤ

ਟੀਨਾ ਮੁਤਾਬਕ ਵੰਸ਼ ਦੇ ਦੋਸਤ ਰਾਜਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ 1 ਮਾਰਚ ਤੋਂ ਪਟਿਆਲਾ ਦੇ ਸਮਾਣਾ ਸ਼ਹਿਰ ਤੋਂ ਨਿਕਲ ਰਹੀ ਨਹਿਰ ਵਿਚ ਰੀਲ ਬਣਾਉਣ ਲਈ ਗਏ ਸਨ। ਉਹ ਨਹਿਰ ਵਿਚ ਨਹਾ ਰਹੇ ਸਨ। ਵੰਸ਼ ਨੂੰ ਤੈਰਨਾ ਨਹੀਂ ਸੀ ਆਉਂਦਾ। ਦੋਸਤਾਂ ਨੇ ਵੰਸ਼ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪਾਣੀ ਦਾ ਤੇਜ਼ ਬਹਾਅ ਉਸ ਨੂੰ ਆਪਣੇ ਨਾਲ ਹੀ ਰੋੜ ਕੇ ਲੈ ਗਿਆ। ਟੀਨਾ ਦਾ ਦੋਸ਼ ਹੈ ਕਿ ਵੰਸ਼ ਦੇ ਦੋਸਤਾਂ ਨੇ ਦੱਸਿਆ ਕਿ ਉਸ ਨੇ ਕਪੜੇ ਉਤਾਰ ਕੇ ਨਹਿਰ ਵਿਚ ਛਾਲ ਮਾਰੀ ਸੀ, ਪਰ ਅਜੇ ਤਕ ਵੰਸ਼ ਦੇ ਕੱਪੜੇ ਅਤੇ iPhone ਨਹੀਂ ਮਿਲਿਆ। ਉਸ ਨੇ ਇਹ ਵੀ ਕਿਹਾ ਕਿ ਵੰਸ਼ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਵੀ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਣਾ ਰਣੌਤ ਨੇ ਫ਼ਿਰ ਲਿਆ ਦਿਲਜੀਤ ਦੋਸਾਂਝ ਨਾਲ ਪੰਗਾ! ਅੰਬਾਨੀ ਦੇ ਵਿਆਹ 'ਚ ਪਹੁੰਚੇ ਸਿਤਾਰਿਆਂ 'ਤੇ ਕੱਸਿਆ ਤੰਜ

ਹਰ ਐਂਗਲ ਤੋਂ ਜਾਂਚ ਕਰ ਰਹੀ ਪੁਲਸ

ਮਾਮਲੇ ਦੀ ਜਾਂਚ ਕਰ ਰਹੇ ਚੌਕੀ ਇੰਚਾਰਜ ਸਾਹਿਬ ਸਿੰਘ ਸੰਧੂ ਨੇ ਦੱਸਿਆ ਕਿ ਵੰਸ਼ 27 ਫ਼ਰਵਰੀ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਗਈ ਸੀ, ਜਿਸ ਵਿਚ ਦੱਸਿਆ ਸੀ ਕਿ ਵੰਸ਼ ਘਰੋਂ ਲੜ ਕੇ ਨਿਕਲਿਆ ਹੈ। ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਵੰਸ਼ ਦੇ ਸਰੀਰ 'ਤੇ ਸੱਟ ਦੇ ਨਿਸ਼ਾਨ ਨਹੀਂ ਹਨ। ਪੁਲਸ ਲਾਸ਼ ਦਾ ਪੋਸਟਮਾਰਟਮ ਦੀ ਕਾਰਵਾਈ ਕਰ ਰਹੀ ਹੈ, ਰਿਪੋਰਟ ਵਿਚ ਜੋ ਸਾਹਮਣੇ ਆਵੇਗਾ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News