ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ''ਚੋਂ ਗੁੰਮ 17 ਦੁਰਲੱਭ ਹਸਤਕਲਾਵਾਂ ਦਾ ਮਾਮਲਾ

Saturday, Feb 03, 2018 - 08:10 AM (IST)

ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ ''ਚੋਂ ਗੁੰਮ 17 ਦੁਰਲੱਭ ਹਸਤਕਲਾਵਾਂ ਦਾ ਮਾਮਲਾ

ਚੰਡੀਗੜ੍ਹ  (ਸਾਜਨ) - ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚੋਂ ਗੁੰਮ 17 ਦੁਰਲੱਭ ਹਸਤਕਲਾਵਾਂ ਦੇ ਮਾਮਲੇ 'ਚ ਕੇਂਦਰ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਕਿਸੇ ਸਮੇਂ ਵੀ ਕਾਰਵਾਈ ਕਰ ਸਕਦਾ ਹੈ। ਐਂਟੀਕੁਇਟੀ ਐਂਡ ਆਰਟ ਟਰੈਜ਼ਰ ਐਕਟ-1973 ਮੁਤਾਬਕ ਇਹ ਹਸਤਕਲਾਵਾਂ ਲਾਇਬ੍ਰੇਰੀ ਕੰਪਲੈਕਸ ਵਿਚ ਹੀ ਰੱਖੀਆਂ ਜਾਣੀਆਂ ਚਾਹੀਦੀਆਂ ਹਨ ਤੇ ਇਨ੍ਹਾਂ ਦੀ ਥਾਂ ਕਿਸੇ ਵੀ ਹਾਲਤ ਵਿਚ ਬਦਲੀ ਨਹੀਂ ਜਾ ਸਕਦੀ, ਹਾਲਾਂਕਿ ਪੀ. ਯੂ. ਅਥਾਰਟੀ ਨੇ ਨਿਯਮਾਂ ਦੇ ਉਲਟ ਕੁਝ ਹਸਤਕਲਾਵਾਂ ਲਾਇਬ੍ਰੇਰੀ 'ਤੋਂ ਸ਼ਿਫਟ ਕਰਵਾ ਦਿੱਤੀਆਂ ਤੇ ਇਸ 'ਤੇ ਮੰਤਰਾਲਾ ਨੇ ਇਤਰਾਜ਼ ਜਤਾਇਆ ਹੈ।
ਮੰਤਰਾਲਾ ਦੇ ਅਧਿਕਾਰੀ ਮੁਤਾਬਕ ਟੀਮ ਕਿਸੇ ਵੀ ਸਮੇਂ ਪੀ. ਯੂ. 'ਚ ਛਾਪਾਮਾਰੀ ਕਰ ਸਕਦੀ ਹੈ। ਇਸ ਮਾਮਲੇ ਵਿਚ ਐੱਫ. ਆਈ. ਆਰ. ਵੀ ਹੋ ਸਕਦੀ ਹੈ। ਪੰਜਾਬ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚੋਂ ਕੁਝ ਸਮਾਂ ਪਹਿਲਾਂ 17 ਦੁਰਲੱਭ ਹਸਤਕਲਾਵਾਂ ਗਾਇਬ ਹੋ ਗਈਆਂ ਸਨ। ਇਨ੍ਹਾਂ ਵਿਚੋਂ 7 ਦੀ ਤਾਂ ਪੀ. ਯੂ. ਦੇ ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ 'ਚ ਹੋਣ ਦੀ ਜਾਣਕਾਰੀ ਮਿਲੀ ਸੀ ਪਰ 10 ਦਾ ਕੁਝ ਪਤਾ ਨਹੀਂ ਚੱਲ ਸਕਿਆ ਹੈ।
ਸਿੱਖ ਇਤਿਹਾਸ ਨਾਲ ਜੁੜੀਆਂ ਇਸ ਦੁਰਲੱਭ ਕਿਸਮ ਦੀਆਂ ਹਸਤਕਲਾਵਾਂ ਦੀ ਕੀਮਤ ਕਰੋੜਾਂ ਰੁਪਏ ਹੈ। ਗੁਰੂ ਨਾਨਕ ਸਿੱਖ ਸਟੱਡੀਜ਼ ਵਿਭਾਗ 'ਚ ਸਿਰਫ 7 ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਪਹੁੰਚੇ ਸਨ, ਬਾਕੀ 10 ਜਨਮ ਸਾਖੀਆਂ ਕਿਥੇ ਹਨ ਇਸ ਸਬੰਧੀ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਲਈ ਤਿਆਰ ਨਹੀਂ।  ਪੀ. ਯੂ. ਕੋਲ ਹੁਣ ਕੁਲ 1498 ਹਸਤਕਲਾਵਾਂ ਮੌਜੂਦ
ਪੰਜਾਬ ਯੂਨੀਵਰਸਿਟੀ ਨਾਰਥ ਜ਼ੋਨ 'ਚ ਦੁਰਲੱਭ ਕਿਸਮ ਦੀਆਂ ਸਭ ਤੋਂ ਵਧੀਆ ਹਸਤਕਲਾਵਾਂ ਦੀ ਵਿਰਾਸਤ ਸੰਭਾਲਣ ਦੇ ਮਾਮਲੇ 'ਚ ਅੱਵਲ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕੋਲ ਵੀ ਕੁਝ ਦੁਰਲੱਭ ਕਿਸਮ ਦੀਆਂ ਹਸਤਕਲਾਵਾਂ ਹਨ। ਜਾਣਕਾਰੀ ਅਨੁਸਾਰ ਪੀ. ਯੂ. ਕੋਲ ਹੁਣ 1498 ਹਸਤਕਲਾਵਾਂ ਹਨ, ਉਥੇ ਹੀ ਮਾਮਲਾ ਵਧਦਾ ਵੇਖ ਕੇ ਵੀ. ਸੀ. ਪ੍ਰੋ. ਅਰੁਣ ਕੁਮਾਰ ਗਰੋਵਰ ਲਗਾਤਾਰ ਲਾਇਬ੍ਰੇਰੀ ਇੰਚਾਰਜ ਨਾਲ ਇਸ ਵਿਸ਼ੇ 'ਤੇ ਚਰਚਾ ਕਰ ਰਹੇ ਹਨ।
ਇਥੇ ਇਹ ਵੀ ਦੱਸ ਦਈਏ ਕਿ ਅੰਮ੍ਰਿਤਸਰ ਦੇ ਜਿਹੜੇ ਸਿੱਖ ਪਰਿਵਾਰ ਨੇ ਇਹ ਹਸਤਕਲਾਵਾਂ ਦਾਨ 'ਚ ਦਿੱਤੀਆਂ ਸਨ, ਉਨ੍ਹਾਂ ਨੇ ਇਨ੍ਹਾਂ ਨੂੰ ਲਾਇਬ੍ਰੇਰੀ 'ਚ ਹੀ ਰੱਖਣ ਲਈ ਕਿਹਾ ਸੀ, ਤਾਂ ਕਿ ਵਿਦਿਆਰਥੀ ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਦੇ ਸੰਦਰਭ ਵਿਚ ਜਾਣਕਾਰੀ ਹਾਸਲ ਕਰ ਸਕਣ। ਉਥੇ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਵਾਈਸ ਚਾਂਸਲਰ ਨੇ ਚੀਫ ਵਿਜੀਲੈਂਸ ਅਫਸਰ ਪ੍ਰੋ. ਸੁਵਿਰਾ ਗਿੱਲ ਨੂੰ ਜਾਂਚ ਸੌਂਪ ਦਿੱਤੀ ਹੈ ਪਰ ਸੂਤਰਾਂ ਅਨੁਸਾਰ ਇਹ ਸਿਰਫ ਮਾਮਲਾ ਭਟਕਾਉਣ ਦੀ ਕੋਸ਼ਿਸ਼ ਹੈ।
ਕਰਵਾਈ ਸੀ ਵੀਡੀਓਗ੍ਰਾਫੀ  
ਲਾਇਬ੍ਰੇਰੀ ਇੰਚਾਰਜ ਰਾਜ ਕੁਮਾਰ ਅਨੁਸਾਰ ਜੋ ਕੁਝ ਵੀ ਹੋਇਆ ਹੈ ਉਸਦੀ ਬਾਕਾਇਦਾ ਵੀਡੀਓਗ੍ਰਾਫੀ ਕਰਵਾਈ ਗਈ ਸੀ। ਕਿਸ ਦੇ ਨਿਰਦੇਸ਼ਾਂ 'ਤੇ ਇਨ੍ਹਾਂ ਹਸਤਕਲਾਵਾਂ ਨੂੰ ਸ਼ਿਫਟ ਕੀਤਾ ਗਿਆ, ਇਸਦਾ ਉਹ ਸਿੱਧਾ ਜਵਾਬ ਨਹੀਂ ਦੇ ਸਕੇ। ਉਨ੍ਹਾਂ ਕਿਹਾ ਕਿ ਜਿੰਨੀਆਂ ਵੀ ਹਸਤਕਲਾਵਾਂ ਲਾਇਬ੍ਰੇਰੀ 'ਚੋਂ ਗਈਆਂ, ਉਨ੍ਹਾਂ ਦਾ ਰਿਕਾਰਡ ਬਾਕਾਇਦਾ ਮੇਨਟੇਨ ਕੀਤਾ ਗਿਆ। ਰਾਜਕੁਮਾਰ ਨੇ ਦੱਸਿਆ ਕਿ ਹਾਲਾਤ ਅਜਿਹੇ ਬਣੇ ਕਿ ਇਨ੍ਹਾਂ ਨੂੰ ਤੁਰੰਤ ਸ਼ਿਫਟ ਕਰਵਾਉਣਾ ਪਿਆ।  ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਸਿੱਖ ਸਟੱਡੀਜ਼ ਦੇ ਵਿਦਿਆਰਥੀਆਂ ਨੇ ਇਨ੍ਹਾਂ ਹਸਤਕਲਾਵਾਂ ਵਿਚ ਸ਼ਾਮਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਲਾਇਬ੍ਰੇਰੀ ਬਾਹਰ ਧਰਨੇ ਦੇ ਦਿੱਤੇ ਸਨ। ਇਸ ਤੋਂ ਬਾਅਦ ਮੌਕੇ 'ਤੇ ਪੁਲਸ ਵੀ ਬੁਲਾਉਣੀ ਪੈ ਗਈ ਸੀ। ਮਾਮਲੇ 'ਚ ਕਮੇਟੀ ਬਣਾ ਦਿੱਤੀ ਸੀ, ਜਿਸਦਾ ਪ੍ਰਧਾਨ ਡੀ. ਯੂ. ਆਈ. ਪ੍ਰੋ. ਮਿਨਾਕਸ਼ੀ ਮਲਹੋਤਰਾ ਨੂੰ ਬਣਾਇਆ ਗਿਆ ਸੀ।
ਰਾਜਕੁਮਾਰ ਅਨੁਸਾਰ ਇਸ ਕਮੇਟੀ ਨੇ ਅਨੋਖੀਆਂ ਹਸਤਕਲਾਵਾਂ ਸ਼ਿਫਟ ਕਰਨ ਦੀ ਸਿਫਾਰਿਸ਼ ਕੀਤੀ ਸੀ। ਇਨ੍ਹਾਂ ਵਿਦਿਆਰਥੀਆਂ ਦਾ ਇਤਰਾਜ਼ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਾਇਬ੍ਰੇਰੀ 'ਚ ਮਰਿਆਦਾ ਨਾਲ ਨਹੀਂ ਰੱਖਿਆ ਗਿਆ, ਲਿਹਾਜ਼ਾ ਉਹ ਇਸ ਨੂੰ ਮਰਿਆਦਾ ਸਹਿਤ ਕਿਸੇ ਦੂਜੇ ਸਥਾਨ 'ਤੇ ਰੱਖਣ ਦੀ ਮੰਗ ਕਰ ਰਹੇ ਸਨ। ਹਾਲਾਂਕਿ ਲਾਇਬ੍ਰੇਰੀ ਵਿਚ ਇਕ ਕਮਰਾ ਧਾਰਮਿਕ ਕਿਤਾਬਾਂ ਲਈ ਤੈਅ ਕੀਤਾ ਗਿਆ ਸੀ, ਜਿਥੇ ਬਾਕਾਇਦਾ ਸਿੱਖ ਵਿਦਿਆਰਥੀਆਂ ਦੀ ਡਿਊਟੀ ਲਾਈ ਗਈ ਸੀ।  


Related News