ਵਿਆਹ ਦਾ ਝਾਸਾ ਦੇ ਕੇ ਨਬਾਲਿਗਾ ਨੂੰ ਭਜਾਕੇ ਲਿਜਾਉਣ ਦੇ ਦੋਸ਼ ''ਚ ਮੁਕੱਦਮਾ ਦਰਜ

09/28/2016 6:09:54 PM

ਮੁੱਲਾਂਪੁਰ ਦਾਖਾ (ਸੰਜੀਵ) : ਵਿਆਹ ਦਾ ਝਾਂਸਾ ਦੇ ਕੇ ਨੌਂਵੀ ਜਮਾਤ ਵਿਚ ਪੜ੍ਹਦੀ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਆਪਣੇ ਨਾਲ ਲਿਜਾਣ ਦੇ ਦੋਸ਼ ਅਧੀਨ ਥਾਣਾ ਦਾਖਾ ਦੀ ਪੁਲਸ ਨੇ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾ ਵਿਚ ਲੜਕੀ ਦੇ ਪਿਤਾ ਮੁਹੰਮਦ ਮੁਸਲਿਮ ਜਲੀਲ ਵਾਸੀ ਮੁੱਲਾਂਪੁਰ ਨੇ ਦੱਸਿਆ ਕਿ ਉਹ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿਚ ਦੋ ਲੜਕੀਆ ਅਤੇ ਇਕ ਲੜਕਾ ਹੈ। ਉਸ ਦੀ ਵੱਡੀ ਲੜਕੀ ਰਾਣੀ (ਕਾਲਪਨਿਕ ਨਾਮ) ਉਮਰ 16 ਸਾਲ ਜੋ ਕਿ ਸਰਕਾਰੀ ਹਾਈ ਸਕੂਲ ਮੁੱਲਾਂਪੁਰ ਵਿਚ ਨੌਂਵੀਂ ਜਮਾਤ ਦੀ ਵਿਦਿਆਰਥਣ ਹੈ।
ਉਹ 9 ਸਤੰਬਰ ਨੂੰ ਰੋਜ਼ਾਨਾ ਦੀ ਤਰ੍ਹਾਂ ਘਰੋਂ ਪੜ੍ਹਨ ਲਈ ਸਕੂਲ ਗਈ ਸੀ ਪਰ ਘਰ ਵਾਪਸ ਨਹੀਂ ਆਈ ਅਤੇ ਜਦੋਂ ਉਸ ਨੇ ਸਕੂਲ ਜਾ ਕੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਲੜਕੀ ਸਕੂਲ ਗਈ ਹੀ ਨਹੀਂ ਅਤੇ ਫਿਰ ਪਤਾ ਲੱਗਾ ਕਿ ਉਸ ਦੀ ਲੜਕੀ ਨੂੰ ਰੋਹਿਤ ਨਾਮ ਦਾ ਲੜਕਾ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਆਪਣੇ ਨਾਲ ਲੈ ਗਿਆ ਹੈ ਅਤੇ 9 ਸਤੰਬਰ ਤੋਂ ਹੁਣ ਤੱਕ ਉਹ ਆਪਣੀ ਲੜਕੀ ਦੀ ਹਰ ਜਗ੍ਹਾ ਭਾਲ ਕਰ ਚੁੱਕਾ ਹੈ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਥਾਣਾ ਦਾਖਾ ਦੀ ਪੁਲਸ ਨੇ ਪੀੜਤ ਦੀ ਸ਼ਿਕਾਇਤ ''ਤੇ ਕਥਿਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News