ਲੁਧਿਆਣਾ ’ਚ ਸ਼ਰਮਨਾਕ ਘਟਨਾ, ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ, ਨੌਜਵਾਨ ਨੇ ਬੁਲਾ ਕੇ ਦੋਸਤਾਂ ਅੱਗੇ ਪਰੋਸਿਆ

Friday, May 06, 2022 - 09:23 PM (IST)

ਲੁਧਿਆਣਾ ’ਚ ਸ਼ਰਮਨਾਕ ਘਟਨਾ, ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ, ਨੌਜਵਾਨ ਨੇ ਬੁਲਾ ਕੇ ਦੋਸਤਾਂ ਅੱਗੇ ਪਰੋਸਿਆ

ਲੁਧਿਆਣਾ (ਰਾਜ) : ਨਾਬਾਲਗਾ ਨੂੰ ਮਿਲਣ ਦੇ ਬਹਾਨੇ ਬੁਲਾ ਕੇ ਇਕ ਨੌਜਵਾਨ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ, ਫਿਰ ਉਸ ਨੇ ਨਾਬਾਲਗਾ ਨੂੰ ਇਕ ਗੈਸਟ ਹਾਊਸ ’ਚ ਰੱਖਿਆ ਅਤੇ ਉਥੇ ਆਪਣੇ ਦੋਸਤਾਂ ਦੇ ਅੱਗੇ ਪਰੋਸ ਦਿੱਤਾ। ਇਸ ਦੌਰਾਨ 3 ਹੋਰ ਲੋਕਾਂ ਨੇ ਵੀ ਨਾਬਾਲਗਾ ਨਾਲ ਵਾਰੀ-ਵਾਰੀ ਹਵਸ ਮਿਟਾਈ। ਮੁਲਜ਼ਮਾਂ ਨੇ 5 ਦਿਨ ਤੱਕ ਨਾਬਾਲਗਾ ਨੂੰ ਆਪਣੇ ਕੋਲ ਬੰਦੀ ਬਣਾਈ ਰੱਖਿਆ। ਫਿਰ ਘਰੋਂ ਕੁਝ ਦੂਰ ਛੱਡ ਕੇ ਫਰਾਰ ਹੋ ਗਏ। ਪੀੜਤਾ ਨੇ ਘਰ ਪੁੱਜ ਕੇ ਪਰਿਵਾਰ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਨੌਜਵਾਨ ਕੁਲਦੀਪ ਸਿੰਘ ਅਤੇ ਉਸ ਦੇ ਸਾਥੀ ਡਾ. ਅਮਰੀਕ ਸਿੰਘ, ਡਾ. ਸੰਜੇ ਅਤੇ ਸਾਹਿਬ ਸਿੰਘ ਖ਼ਿਲਾਫ ਜਬਰ-ਜ਼ਿਨਾਹ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪਟਿਆਲਾ ਝੜਪ ਮਾਮਲੇ ’ਚ ਵੱਡੀ ਖ਼ਬਰ, ਸ਼ੱਕ ਦੇ ਘੇਰੇ ’ਚ ਪੁਲਸ ਦੀ ਭੂਮਿਕਾ, ਜਾਂਚ ਸ਼ੁਰੂ

ਪੀੜਤਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਨਾਬਾਲਗ ਧੀ 27 ਅਪ੍ਰੈਲ ਨੂੰ ਅਚਾਨਕ ਲਾਪਤਾ ਹੋ ਗਈ ਸੀ, ਜੋ ਦੋ ਮਈ ਨੂੰ ਵਾਪਸ ਆਈ ਤਾਂ ਦੱਸਿਆ ਕਿ ਉਹ ਆਪਣੇ ਦੋਸਤ ਕੁਲਦੀਪ ਸਿੰਘ ਨੂੰ 27 ਅਪ੍ਰੈਲ ਨੂੰ ਮਿਲਣ ਗਈ ਸੀ। ਜਾਂਦੇ ਹੋਏ ਉਸ ਨੇ ਕੁਝ ਗਹਿਣੇ ਅਤੇ 20 ਹਜ਼ਾਰ ਦੀ ਨਕਦੀ ਲੈ ਲਈ, ਜੋ ਕਿ ਉਸ ਨੇ ਕੁਲਦੀਪ ਨੂੰ ਦੇ ਦਿੱਤੀ ਸੀ। ਮੁਲਜ਼ਮ ਕੁਲਦੀਪ ਸਿੰਘ ਉਸ ਨੂੰ ਫੋਰਟਿਸ ਹਸਪਤਾਲ ਸਾਹਮਣੇ ਇਕ ਗੈਸਟ ਹਾਊਸ ਵਿਚ ਲੈ ਗਿਆ ਸੀ, ਜਿੱਥੇ ਉਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ।

ਇਹ ਵੀ ਪੜ੍ਹੋ : ਬਲਾਤਕਾਰ ਮਾਮਲੇ ’ਚ ਫਸੇ ਸਿਮਰਜੀਤ ਬੈਂਸ ਦੀਆਂ ਵਧੀਆਂ ਮੁਸ਼ਕਲਾਂ, ਲੁਧਿਆਣਾ ’ਚ ਲੱਗੇ ਪੋਸਟਰ

ਇਸ ਤੋਂ ਬਾਅਦ ਕੁਲਦੀਪ ਨੇ ਨਾਬਾਲਗਾ ਨੂੰ ਆਪਣੇ ਦੋਸਤ ਡਾ. ਅਮਰੀਕ, ਡਾ. ਸੰਜੇ ਅਤੇ ਸਾਹਿਬ ਦੇ ਅੱਗੇ ਪਰੋਸ ਦਿੱਤਾ ਸੀ। ਉਕਤ ਮੁਲਜ਼ਮਾਂ ਨੇ ਵੀ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ ਅਤੇ ਆਪਣੇ ਕੋਲ ਬੰਦੀ ਬਣਾ ਕੇ ਰੱਖਿਆ, ਪੰਜ ਦਿਨਾਂ ਬਾਅਦ ਛੱਡ ਦਿੱਤਾ। ਉਧਰ, ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News