ਇੰਸਟਾਗ੍ਰਾਮ ਜ਼ਰੀਏ ਹੋਈ ਦੋਸਤੀ ਨੇ ਬਰਬਾਦ ਕਰ ਦਿੱਤੀ ਜ਼ਿੰਦਗੀ, ਨਾਬਾਲਗਾ ਨਾਲ ਜੋ ਹੋਇਆ ਜਾਣ ਹੋ ਜਾਵੋਗੇ ਹੈਰਾਨ

Friday, Feb 10, 2023 - 01:22 AM (IST)

ਇੰਸਟਾਗ੍ਰਾਮ ਜ਼ਰੀਏ ਹੋਈ ਦੋਸਤੀ ਨੇ ਬਰਬਾਦ ਕਰ ਦਿੱਤੀ ਜ਼ਿੰਦਗੀ, ਨਾਬਾਲਗਾ ਨਾਲ ਜੋ ਹੋਇਆ ਜਾਣ ਹੋ ਜਾਵੋਗੇ ਹੈਰਾਨ

ਲੁਧਿਆਣਾ (ਤਰੁਣ)- ਦੋ ਸਾਲ ਦੀ ਦੋਸਤੀ ਤੋਂ ਬਾਅਦ ਇਕ ਨੌਜਵਾਨ ਨੇ 17 ਸਾਲਾ ਕੁੜੀ ਨੂੰ ਹੋਟਲ ਵਿਚ ਲਿਜਾ ਕੇ ਜਬਰ-ਜ਼ਿਨਾਹ ਦੀ ਘਿਣਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਤੋਂ ਬਾਅਦ ਉਸ ਨੇ ਥਾਣੇ ਜਾ ਕੇ ਡਵੀਜ਼ਨ ਨੰ. 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਮੁਲਜ਼ਮ ਨੌਜਵਾਨ ਪੰਕਜ ਨਿਵਾਸੀ ਹੁਸ਼ਿਆਰਪੁਰ ਖ਼ਿਲਾਫ਼ 4-16 ਪੋਸਕੋ ਐਕਟ ਸਮੇਤ ਧਾਰਾ 376 ਦੇ ਤਹਿਤ ਕੇਸ ਦਰਜ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਮੁੜ ਆਈ ਮੰਦਭਾਗੀ ਖ਼ਬਰ, 2 ਮਹੀਨੇ ਪਹਿਲਾਂ ਗਏ ਨੌਜਵਾਨ ਦੀ ਹੋਈ ਮੌਤ

ਕੇਸ ਦੀ ਇੰਚਾਰਜ ਅਵਨੀਤ ਕੌਰ ਨੇ ਦੱਸਿਆ ਕਿ 17 ਸਾਲਾ ਵਿਦਿਆਰਥਣ ਦੀ 2 ਸਾਲ ਪਹਿਲਾਂ ਇੰਸਟਗ੍ਰਾਮ ਜ਼ਰੀਏ ਮੁਲਜ਼ਮ ਨੌਜਵਾਨ ਪੰਕਜ ਦੇ ਨਾਲ ਦੋਸਤੀ ਹੋਈ। ਮੋਬਾਈਲ ਜ਼ਰੀਏ ਵੀ ਦੋਵਾਂ ਵਿਚਾਲੇ ਸੰਪਰਕ ਰਿਹਾ ਤੇ ਇਕ ਦੂਜੇ ਨੂੰ ਮਿਲਦੇ ਜੁਲਦੇ ਰਹੇ। 2 ਫਰਵਰੀ ਨੂੰ ਪੰਕਜ ਮਨਪ੍ਰੀਤ ਨੂੰ ਮਿਲਣ ਲੁਧਿਆਣਾ ਪੁੱਜਾ। ਮੁਲਜ਼ਮ ਪੰਕਜ ਵਰਗਲਾ ਕੇ ਪੀੜਤਾ ਨੂੰ ਇਕ ਹੋਟਲ ਵਿਚ ਲੈ ਗਿਆ ਜਿਥੇ ਉਸ ਨੇ ਪੀੜਤਾ ਦੇ ਨਾਲ ਜ਼ਬਰਦਸਤੀ ਕਰਦਿਆਂ ਘਿਣਾਉਣੀ ਵਾਰਦਾਤ ਕੀਤੀ। ਪੁਲਸ ਨੇ ਮੁਲਜ਼ਮ ਪੰਕਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਨੂੰ ਅਦਾਲਤ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਮੁਲਜ਼ਮ ਪੰਕਜ ਦੀ ਉਮਰ 23 ਸਾਲ ਹੈ ਜੋ ਇਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News