ਸ਼ੱਕੀ ਹਾਲਾਤ ’ਚ ਨਾਬਾਲਗਾ ਹੋਈ ਲਾਪਤਾ

03/23/2023 2:51:30 PM

ਸਾਹਨੇਵਾਲ, 22 ਮਾਰਚ (ਜ.ਬ.) : ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਹ ਦੇ ਇਕ ਵਿਹੜੇ ’ਚ ਪਰਿਵਾਰ ਸਮੇਤ ਰਹਿਣ ਵਾਲੀ 15 ਸਾਲਾ ਨਾਬਾਲਗਾ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਕਾਰਨ ਥਾਣਾ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਦਾ ਕੇਸ ਦਰਜ ਕੀਤਾ ਹੈ।

ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਲਾਪਤਾ ਨਾਬਾਲਗਾ ਦੇ ਭਰਾ ਨੇ ਦੱਸਿਆ ਕਿ ਬੀਤੀ 9 ਮਾਰਚ ਨੂੰ ਉਸ ਦੀ 15 ਸਾਲਾ ਭੈਣ ਬਿਨਾਂ ਦੱਸੇ ਘਰ ਤੋਂ ਕਿਧਰੇ ਚਲੇ ਗਈ, ਜਿਸ ਦੀ ਆਪਣੇ ਤੌਰ ’ਤੇ ਪਰਿਵਾਰ ਵਲੋਂ ਕਾਫੀ ਤਲਾਸ਼ ਕੀਤੀ ਗਈ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਾ | ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੀ ਭੈਣ ਨੂੰ ਕਿਸੇ ਵਿਅਕਤੀ ਨੇ ਜ਼ਬਰਦਸਤੀ ਆਪਣੀ ਹਿਰਾਸਤ ’ਚ ਛੁਪਾ ਕੇ ਰੱਖਿਆ ਹੋਇਆ ਹੈ। ਪੁਲਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।


Babita

Content Editor

Related News