ਮਾਮੇ ਦੇ ਘਰ ਗਈ ਨਾਬਾਲਗ ਕੁੜੀ ਵਿਆਹ ਦੀ ਨੀਅਤ ਨਾਲ ਅਗਵਾ

Wednesday, Sep 02, 2020 - 12:55 PM (IST)

ਮਾਮੇ ਦੇ ਘਰ ਗਈ ਨਾਬਾਲਗ ਕੁੜੀ ਵਿਆਹ ਦੀ ਨੀਅਤ ਨਾਲ ਅਗਵਾ

ਲੁਧਿਆਣਾ (ਰਿਸ਼ੀ) : ਮਾਮੇ ਦੇ ਘਰ ਗਈ ਨਾਬਾਲਗ ਕੁੜੀ ਨੂੰ ਵਿਆਹ ਦੀ ਨੀਅਤ ਨਾਲ ਅਗਵਾ ਕਰਨ ਦੇ ਦੋਸ਼ 'ਚ ਥਾਣਾ ਦੁੱਗਰੀ ਦੀ ਪੁਲਸ ਨੇ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮਾਂ ਕੀਰਤੀ ਮਾਥੁਰ ਨੇ ਦੱਸਿਆ ਕਿ ਬੀਤੀ 29 ਅਗਸਤ ਦੀ ਸਵੇਰ ਉਹ ਘਰੋਂ ਕੰਮ ’ਤੇ ਗਈ ਸੀ, ਜਦੋਂ ਸ਼ਾਮ ਨੂੰ ਵਾਪਸ ਆਈ ਤਾਂ ਬੇਟੀ ਘਰ ਨਹੀਂ ਸੀ।

ਪੜਤਾਲ ਕਰਨ ’ਤੇ ਪਤਾ ਲੱਗਾ ਕਿ ਮਾਮੇ ਦੇ ਘਰ ਦੁੱਗਰੀ ਜਾਣ ਦੇ ਬਹਾਨੇ ਗਈ ਸੀ ਪਰ ਨਾ ਤਾਂ ਦੁੱਗਰੀ ਪੁੱਜੀ ਅਤੇ ਨਾ ਵਾਪਸ ਆਈ। ਉਨ੍ਹਾਂ ਨੂੰ ਸ਼ੱਕ ਹੈ ਕਿ ਕੋਈ ਵਿਆਹ ਦੀ ਨੀਅਤ ਨਾਲ ਵਰਗਲਾ ਕੇ ਲੈ ਗਿਆ ਹੈ।
 


author

Babita

Content Editor

Related News