ਨਾਬਾਲਗ ਲਡ਼ਕੀ ਨੇ ਦਿੱਤਾ ਬੱਚੇ ਨੂੰ ਜਨਮ

Sunday, Aug 12, 2018 - 02:27 AM (IST)

ਨਾਬਾਲਗ ਲਡ਼ਕੀ ਨੇ ਦਿੱਤਾ ਬੱਚੇ ਨੂੰ ਜਨਮ

ਬਨੂਡ਼ (ਗੁਰਪਾਲ)- ਬਨੂਡ਼ ਨੇਡ਼ੇ ਖੇਤਾਂ ਵਿਚ ਰਹਿੰਦੀ ਇਕ ਪ੍ਰਵਾਸੀ ਨਾਬਾਲਗ ਲਡ਼ਕੀ ਵੱਲੋਂ ਬੱਚੇ ਨੂੰ ਜਨਮ ਦੇਣ ’ਤੇ ਉਸ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਪ੍ਰਵਾਸੀ ਨੌਜਵਾਨ ਖਿਲਾਫ ਜਬਰ-ਜ਼ਨਾਹ ਦੇ ਦੋਸ਼ਾਂ ਅਧੀਨ ਮਾਮਲਾ ਦਰਜ ਕਰਨ ਦਾ ਸਮਾਚਾਰ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬਨੂਡ਼ ਦੇ ਨਵ-ਨਿਯੁਕਤ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਜ਼ਿਲਾ ਬੰਦਾਯੂ ਅਧੀਨ ਪੈਂਦੇ ਪਿੰਡ ਲਹਿਰਾ ਜਲਾਪੁਰ ਦੀ ਵਸਨੀਕ ਅੌਰਤ ਹਾਲ ਆਬਾਦ ਖੇਤਾਂ ਵਿਚ ਰਹਿੰਦੀ ਹੈ। ਬੀਤੇ ਸਾਲ ਦੀਵਾਲੀ ਨੂੰ ਸਾਰਾ ਪਰਿਵਾਰ ਆਪਣੇ ਪਿੰਡ ਯੂ. ਪੀ. ਚਲਾ ਗਿਆ ਸੀ। ਇਕ ਮਹੀਨੇ ਬਾਅਦ  ਔਰਤ  ਦਾ  ਘਰ  ਵਾਲਾ ਇਥੇ ਵਾਪਸ ਆ ਗਿਆ। ਬਾਕੀ ਪਰਿਵਾਰ ਉਥੇ ਹੋਲੀ ਤੱਕ ਰਿਹਾ। ਇਸ ਦੌਰਾਨ ਨਾਬਾਲਗ ਲਡ਼ਕੀ ਨੂੰ ਕੋਈ ਅਣਪਛਾਤਾ ਨੌਜਵਾਨ ਮਿਲਿਆ। ਉਸ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।  4-5 ਦਿਨ ਪਹਿਲਾਂ ਲਡ਼ਕੀ ਨੇ ਦੱਸਿਆ ਕਿ ਉਸ ਦੇ ਪੇਟ ਵਿਚ ਦਰਦ ਹੁੰਦਾ ਹੈ। ਬੀਤੇ ਕੱਲ ਰਾਤ ਨੂੰ 9 ਕੁ ਵਜੇ ਦਰਦ ਵਧ ਗਿਆ ਤਾਂ ਨੇਡ਼ਲੇ ਪਿੰਡ ਦੀ ਇਕ ਦਾਈ ਕੋਲ ਲੈ ਕੇ ਗਏ, ਜਿਥੇ ਉਸ ਨੇ ਬੱਚੀ ਨੂੰ ਜਨਮ ਦਿੱਤਾ। ਇਹ ਮਾਮਲਾ ਸ਼ੱਕੀ ਜਾਪਣ ’ਤੇ  ਦਾਈ ਨੇ ਥਾਣਾ ਬਨੂਡ਼ ਦੀ ਪੁਲਸ ਨੂੰ ਸੂਚਿਤ ਕੀਤਾ। ਏ. ਐੱਸ. ਆਈ. ਬਲਕਾਰ ਸਿੰਘ ਨੇ ਸਮੇਤ ਪੁਲਸ ਪਾਰਟੀ ਦੋਵੇਂ ਜੱਚਾ-ਬੱਚਾ ਨੂੰ ਰਾਜਪੁਰਾ ਦੇ ਏ. ਪੀ. ਜੈਨ ਹਸਪਤਾਲ ਭਰਤੀ ਕਰਵਾਇਆ, ਜਿਥੇ  ਦੋਵੇਂ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਨਾਬਾਲਗ ਲਡ਼ਕੀ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਨੌਜਵਾਨ  ਖਿਲਾਫ  ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਨਵਜੰਮੀ ਬੱਚੀ ਨੂੰ ਚਾਈਲਡ ਵੈੱਲਫੇਅਰ ਸੋਸਾਇਟੀ ਨੇ ਅਪਣਾਇਆ
ਨਾਬਾਲਗ ਲਡ਼ਕੀ ਦੇ ਮਾਪੇ ਇਸ ਬੱਚੀ ਦਾ ਪਾਲਣ-ਪੋਸਣ ਕਰਨ ਲਈ ਰਾਜ਼ੀ ਨਾ ਹੋਣ ’ਤੇ ਚਾਈਲਡ ਵੈੱਲਫੇਅਰ ਸੋਸਾਇਟੀ ਨੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਇਸ ਨਵਜੰਮੀ ਬੱਚੀ ਨੂੰ ਗੋਦ ਲੈ ਲਿਆ ਹੈ।


Related News