ਨਾਬਾਲਗ ਕੁੜੀ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Wednesday, Aug 14, 2024 - 12:39 PM (IST)

ਨਾਬਾਲਗ ਕੁੜੀ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਡੇਰਾਬੱਸੀ (ਗੁਰਜੀਤ) : ਮੁਬਾਰਕਪੁਰ ’ਚ ਨਾਬਾਲਗ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਮੰਗਲਵਾਰ ਦੁਪਹਿਰ ਉਸ ਦੀ ਲਟਕਦੀ ਹੋਈ ਲਾਸ਼ ਮਿਲੀ। ਹਾਲੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਸੰਗੀਤਾ ਕੁਮਾਰੀ ਪੁੱਤਰੀ ਪੂਰਨਚੰਦ ਮੂਲ ਰੂਪ ਤੋਂ ਬਿਹਾਰ ਦੇ ਮਧੂਬਨੀ ਦੀ ਰਹਿਣ ਵਾਲੀ ਹੈ। ਉਹ ਕਰੀਬ ਦੋ ਮਹੀਨੇ ਪਹਿਲਾਂ ਜੀਜਾ ਕ੍ਰਿਸ਼ਨ ਕੁਮਾਰ ਕੋਲ ਆਈ ਸੀ।

ਕ੍ਰਿਸ਼ਨ ਕੁਮਾਰ ਤੇ ਉਸ ਦੀ ਪਤਨੀ ਖੇਤਾਂ ’ਚ ਮਜ਼ਦੂਰ ਵਜੋਂ ਕੰਮ ਕਰਦੇ ਹਨ। ਕ੍ਰਿਸ਼ਨ ਨੇ ਦੱਸਿਆ ਕਿ ਸਵੇਰੇ ਖੇਤਾਂ ’ਚ ਕੰਮ ਕਰਨ ਚਲੇ ਗਏ। ਦੁਪਹਿਰ ਵੇਲੇ ਜਦੋਂ ਖਾਣਾ ਲੈਣ ਆਏ ਤਾਂ ਸੰਗੀਤਾ ਨੇ ਫ਼ਾਹਾ ਲਾਇਆ ਹੋਇਆ ਸੀ। ਹਾਲਾਂਕਿ ਉਸ ਨੇ ਦੁਪਹਿਰ ਦਾ ਖਾਣਾ ਤਿਆਰ ਕੀਤਾ ਸੀ। ਜਾਂਚ ਅਧਿਕਾਰੀ ਜਗਤਪਾਲ ਅਨੁਸਾਰ ਸੰਗੀਤਾ ਦੀ ਉਮਰ ਕਰੀਬ 12 ਸਾਲ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News