ਮੋਹਾਲੀ 'ਚ ਸਾਢੇ 17 ਸਾਲਾ ਕੁੜੀ ਨੇ ਬੱਚੀ ਨੂੰ ਦਿੱਤਾ ਜਨਮ, ਝਾੜੀਆਂ 'ਚ ਸੁੱਟਿਆ ਤੇ ਫਿਰ...
Monday, Aug 07, 2023 - 03:58 PM (IST)

ਮੋਹਾਲੀ : ਇੱਥੇ ਫੇਜ਼-6 ਦੇ ਸਰਕਾਰੀ ਹਸਪਤਾਲ 'ਚ ਸਾਢੇ 17 ਸਾਲਾਂ ਦੀ ਕੁੜੀ ਨੇ ਇਕ ਬੱਚੀ ਨੂੰ ਜਨਮ ਦਿੱਤਾ ਅਤੇ ਫਿਰ ਉਸ ਨੂੰ ਝਾੜੀਆਂ 'ਚ ਸੁੱਟ ਦਿੱਤਾ। ਇਸ ਮਗਰੋਂ ਇਕ ਆਟੋ ਡਰਾਈਵਰ ਨੇ ਬੱਚੀ ਨੂੰ ਝਾੜੀਆਂ 'ਚੋਂ ਚੁੱਕਿਆ ਅਤੇ ਪੁਲਸ ਥਾਣੇ ਇਸ ਦੀ ਸ਼ਿਕਾਇਤ ਕੀਤੀ। ਫਿਲਹਾਲ ਪੁਲਸ ਨੇ ਇਸ ਸਬੰਧੀ ਜ਼ੀਰੋ ਐੱਫ. ਆਈ. ਆਰ. ਦਰਜ ਕਰ ਲਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਕਿਸਾਨਾਂ ਲਈ ਬੁਰੀ ਖ਼ਬਰ, ਇਸ ਕੇਂਦਰੀ ਸਕੀਮ 'ਚ ਹੋਏ Out
ਜਾਣਕਾਰੀ ਮੁਤਾਬਕ ਉਕਤ ਨਾਬਾਲਗ ਕੁੜੀ ਯੂ. ਪੀ. ਦੀ ਰਹਿਣ ਵਾਲੀ ਹੈ। ਉੱਥੇ ਉਸ ਨਾਲ ਜਬਰ-ਜ਼ਿਨਾਹ ਹੋਇਆ ਸੀ ਅਤੇ ਉਹ ਗਰਭਵਤੀ ਹੋ ਗਈ। ਇਸ ਤੋਂ ਬਾਅਦ ਉਹ ਇੱਥੇ ਆ ਗਈ। ਫਿਰ ਉਸ ਨੇ ਸਿਵਲ ਹਸਪਤਾਲ 'ਚ ਇਕ ਬੱਚੀ ਨੂੰ ਜਨਮ ਦਿੱਤਾ ਅਤੇ ਝਾੜੀਆਂ 'ਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਹਿਰਾਸਤ 31 ਲੋਕਾਂ ਦੀ ਮੌਤ, ਪਿਛਲੇ 5 ਸਾਲਾਂ ਦੇ ਅੰਕੜੇ ਆਏ ਸਾਹਮਣੇ
ਇਸ ਦੌਰਾਨ ਆਟੋ ਡਰਾਈਵਰ ਨੇ ਬੱਚੀ ਨੂੰ ਝਾੜੀਆਂ 'ਚੋਂ ਚੁੱਕਿਆ ਅਤੇ ਪੁਲਸ ਥਾਣੇ ਲੈ ਗਿਆ। ਫਿਲਹਾਲ ਪੁਲਸ ਨੇ ਜ਼ੀਰੋ ਐੱਫ. ਆਈ. ਆਰ. ਦਰਜ ਕਰ ਲਈ ਹੈ ਅਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ