ਇਸ਼ਕ ਦੀਆਂ ਪੀਂਘਾਂ ਝੂਟਦੀ ਗਰਭਵਤੀ ਹੋਈ 17 ਸਾਲ ਦੀ ਕੁੜੀ, ਪ੍ਰੇਮੀ ਇਹ ਰੰਗ ਦਿਖਾਵੇਗਾ, ਨਹੀਂ ਸੀ ਪਤਾ
Tuesday, Oct 10, 2023 - 02:50 PM (IST)

ਮੋਹਾਲੀ (ਪਰਦੀਪ) : ਨਾਬਾਲਗ ਕੁੜੀ ਨਾਲ ਸਰੀਰਕ ਸਬੰਧ ਬਣਾ ਕੇ ਗਰਭਵਤੀ ਕਰਨ ਦੇ ਦੋਸ਼ ’ਚ ਬਲੌਂਗੀ ਥਾਣਾ ਦੀ ਪੁਲਸ ਨੇ ਮੁਲਜ਼ਮ ਕਮਲ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਕੁੜੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੋਕਸੋ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਪੀੜਤਾ ਕਰੀਬ 3 ਸਾਲ ਪਹਿਲਾਂ ਹਰਿਆਣਾ ਦੇ ਕਿਸੇ ਸਥਾਨ ’ਤੇ ਆਪਣੇ ਰਿਸ਼ਤੇਦਾਰ ਦੇ ਘਰ ਗਈ ਸੀ।
ਇਹ ਵੀ ਪੜ੍ਹੋ : CBSE 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ 'ਚ ਕੀਤਾ ਗਿਆ ਇਹ ਬਦਲਾਅ
ਉੱਥੇ ਉਸ ਦੀ ਮੁਲਾਕਾਤ ਕਮਲ ਨਾਲ ਹੋਈ, ਜਿਸ ਤੋਂ ਬਾਅਦ ਦੋਵੇਂ ਮੋਬਾਇਲ ’ਤੇ ਗੱਲ ਕਰਦੇ ਸਨ। ਇੰਨਾ ਹੀ ਨਹੀਂ ਕਮਲ ਉਸ ਨੂੰ ਮਿਲਣ ਲਈ ਸੁਖਨਾ ਝੀਲ ਵੀ ਆਉਂਦਾ ਸੀ। ਹਾਲ ਹੀ ’ਚ ਕਮਲ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਅਤੇ ਉੱਥੇ ਉਸ ਨੇ ਪੀੜਤਾ ਨਾਲ ਸਰੀਰਕ ਸਬੰਧ ਬਣਾਏ, ਜਿਸ ਕਾਰਨ ਉਹ ਗਰਭਵਤੀ ਹੋ ਗਈ।
ਇਹ ਵੀ ਪੜ੍ਹੋ : ਪੰਜਾਬੀਓ ਕੱਢ ਲਓ ਕੰਬਲ-ਰਜਾਈਆਂ, ਵਿਭਾਗ ਨੇ ਮੌਸਮ ਨੂੰ ਲੈ ਕੇ ਜਾਰੀ ਕੀਤੀ ਨਵੀਂ ਅਪਡੇਟ
ਪੁਲਸ ਨੇ 17 ਸਾਲਾ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਬਰ-ਜ਼ਿਨਾਹ ਦੀ ਘਟਨਾ ਚੰਡੀਗੜ੍ਹ 'ਚ ਵਾਪਰੀ ਹੈ, ਪੁਲਸ ਕੇਸ ਦੀ ਫਾਈਲ ਸੈਕਟਰ-3 ਥਾਣੇ ਨੂੰ ਭੇਜ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8