ਪਿਓ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕੀਤਾ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ

Tuesday, Mar 02, 2021 - 02:22 PM (IST)

ਪਿਓ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕੀਤਾ, ਸੁਣ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ

ਜਗਰਾਓਂ (ਮਾਲਵਾ) : ਇੱਥੇ ਪਿਤਾ ਸਣੇ ਪੂਰੇ ਟੱਬਰ ਨੇ ਨਾਬਾਲਗ ਧੀ ਨਾਲ ਜੋ ਕਰਤੂਤ ਕੀਤੀ, ਉਸ ਨੂੰ ਸੁਣ ਕੇ ਤੁਸੀਂ ਵੀ ਯਕੀਨ ਨਹੀਂ ਕਰ ਸਕੋਗੇ।ਪੁਲਸ ਨੇ 15 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਵਾਉਣ ਦੇ ਮਾਮਲੇ 'ਚ ਉਸ ਦੇ ਪਿਤਾ ਸਣੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਕਤ ਮਾਮਲਾ ਮੁੱਖ ਦੋਸ਼ੀ ਦੀ ਪਹਿਲੀ ਪਤਨੀ ਅਤੇ ਨਾਬਾਲਗ ਕੁੜੀ ਦੀ ਮਾਂ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਐੱਸ. ਆਈ. ਕਮਲਦੀਪ ਕੌਰ ਅਨੁਸਾਰ ਪੀੜਤਾਂ ਦੀ ਮਾਂ ਨੇ ਸ਼ਿਕਾਇਤ ਰਾਹੀਂ ਦੱਸਿਆ ਕਿ ਉਸ ਦਾ ਪਹਿਲਾ ਵਿਆਹ 20 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜਿਸ ਤੋਂ ਉਸ ਦੇ ਇਕ ਮੁੰਡਾ ਅਤੇ ਇਕ ਕੁੜੀ ਹੋਏ।

ਇਹ ਵੀ ਪੜ੍ਹੋ : ਭਾਜਪਾ ਦੇ ਸਾਬਕਾ ਕੌਂਸਲਰ ਘਰੋਂ ਮਿਲਿਆ ਨਸ਼ੇ ਦੀਆਂ ਗੋਲੀਆਂ ਦਾ ਜ਼ਖ਼ੀਰਾ, ਪੁਲਸ ਅੱਜ ਕਰੇਗੀ ਵੱਡਾ ਖ਼ੁਲਾਸਾ

ਬਾਅਦ 'ਚ ਆਪਸ 'ਚ ਲੜਾਈ-ਝਗੜੇ ਕਾਰਣ ਦੋਵੇਂ 7-8 ਸਾਲ ਪਹਿਲਾਂ ਇਕ-ਦੂਜੇ ਤੋਂ ਵੱਖ ਹੋ ਗਏ ਅਤੇ ਦੋਹਾਂ ਨੇ ਵੱਖ-ਵੱਖ ਥਾਂ 'ਤੇ ਵਿਆਹ ਕਰਵਾ ਲਿਆ। ਮੁੱਦਈ ਅਨੁਸਾਰ ਤਾਲਾਬੰਦੀ ਦੌਰਾਨ ਉਸ ਦੀ 15 ਸਾਲਾ ਧੀ ਨੂੰ ਉਸ ਦਾ ਪਹਿਲਾ ਪਤੀ ਗੁਰਪ੍ਰੀਤ ਸਿੰਘ ਆਪਣੇ ਘਰ ਲੈ ਗਿਆ ਸੀ, ਜਿੱਥੇ ਉਸਦੇ ਪਰਿਵਾਰ ਦਾ ਰਵੱਈਆ ਠੀਕ ਰਿਹਾ ਪਰ ਬਾਅਦ ’ਚ ਉਨ੍ਹਾਂ ਨੇ ਧੀ ਨੂੰ ਕਿਸੇ ਨਾਲ ਵੀ ਗੱਲ ਕਰਨ ਤੋਂ ਰੋਕ ਦਿੱਤਾ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ 'ਚ 'ਨਕਲੀ ਸ਼ਰਾਬ' ਵੇਚਣ ਵਾਲੇ ਹੁਣ ਨਹੀਂ ਬਚਣਗੇ, ਮਿਲ ਸਕਦੀ ਹੈ ਮੌਤ ਦੀ ਸਜ਼ਾ

ਬੀਤੀ 22 ਫਰਵਰੀ ਨੂੰ ਉਸ ਦੀ ਧੀ ਦਾ ਫੋਨ ਆਇਆ ਕਿ ਪਿਤਾ ਸਮੇਤ ਸਾਰਾ ਪਰਿਵਾਰ ਉਸ ਕੋਲੋਂ ਗਲਤ ਕੰਮ ਕਰਵਾਉਂਦਾ ਹੈ ਅਤੇ ਮਨ੍ਹਾਂ ਕਰਨ 'ਤੇ ਉਸ ਨਾਲ ਕੁੱਟਮਾਰ ਕਰਦੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਭਾਬੀ ਪੂਜਾ ਨੇ ਉਸ ਨੂੰ ਕਿਸੇ ਅਣਪਛਾਤੇ ਕੋਲ ਮੋਟਰ 'ਤੇ ਛੱਡ ਦਿੱਤਾ ਅਤੇ ਉਸ ਨੇ ਜ਼ਬਰਨ ਉਸ ਨਾਲ ਸਰੀਰਕ ਸਬੰਧ ਬਣਾਏ। ਫਿਰ ਉਸ ਨੇ ਮਿਲ ਕੇ ਇਕ ਹੋਰ ਦੋਸ਼ੀ ਰੌਸ਼ਨ ਕੁਮਾਰ ਕੋਲ ਉਸ ਨੂੰ ਛੱਡ ਦਿੱਤਾ।

ਇਹ ਵੀ ਪੜ੍ਹੋ : ਰਾਜਪਾਲ ਦੇ ਭਾਸ਼ਣ 'ਤੇ ਚਰਚਾ ਤੋਂ ਪਹਿਲਾਂ 'ਆਪ' ਨੇ ਘੇਰੀ ਕੈਪਟਨ ਸਰਕਾਰ, ਲਾਏ ਗੰਭੀਰ ਦੋਸ਼

ਉਹ ਵੀ ਉਸ ਕੋਲੋਂ ਗਲਤ ਕੰਮ ਕਰਵਾਉਂਦਾ ਰਿਹਾ। ਇਸ ਮਾਮਲੇ ਦੀ ਜਾਂਚ ਕਰ ਰਹੀ ਐਸ. ਆਈ. ਕਮਲਦੀਪ ਕੌਰ ਨੇ ਗੁਰਪ੍ਰੀਤ ਸਿੰਘ, ਉਸ ਦੀ ਦੂਜੀ ਪਤਨੀ ਪਿੰਕੀ, ਪੁੱਤਰ ਆਕਾਸ਼, ਨੂੰਹ ਪੂਜਾ, ਰੌਸ਼ਨ ਪੁੱਤਰ ਰਘੂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ ਅਤੇ ਰੌਸ਼ਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨੋਟ : ਸਮਾਜ 'ਚ ਹੋ ਰਹੇ ਰਿਸ਼ਤਿਆਂ ਦੇ ਘਾਣ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਲਿਖੋ


 


author

Babita

Content Editor

Related News