ਜੋਧਾਂ ਪੁਲਸ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Monday, May 31, 2021 - 05:31 PM (IST)

ਜੋਧਾਂ ਪੁਲਸ ਨੇ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਜੋਧਾਂ (ਸਰੋਏ) : ਪੁਲਸ ਥਾਣਾ ਜੋਧਾਂ ਵਿਖੇ ਨਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਮਾਮਲੇ ’ਚ ਮੁਲਜ਼ਮ ਸਨੀ ਨਾਮ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਥਾਣਾ ਜੋਧਾਂ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੀ ਪੀੜਤ ਕੁੜੀ ਨੇ ਆਪਣੇ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਬੀਤੀ 29 ਮਈ ਦੀ ਰਾਤ ਨੂੰ ਬਿਜਲੀ ਗਈ ਹੋਣ ਕਾਰਨ ਉਹ ਗਲੀ ’ਚ ਗੇੜੇ ਕੱਢ ਰਹੀ ਸੀ ਤਾਂ ਨੇੜਲੇ ਕਸਬੇ ਦਾ ਮੁੰਡਾ ਮੈਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਉਹ ਮੈਨੂੰ ਪਿੰਡ ਵਿਖੇ ਬਣੇ ਖੇਡ ਸਟੇਡੀਅਮ ਦੇ ਕਮਰੇ ’ਚ ਲੈ ਗਿਆ, ਜਿੱਥੇ ਉਸ ਨੇ ਮੇਰੀ ਮਰਜ਼ੀ ਖ਼ਿਲਾਫ਼ ਮੇਰੇ ਨਾਲ ਬਲਾਤਕਾਰ ਕਰਕੇ ਦੌੜ ਗਿਆ।

ਪੀੜਤ ਕੁੜੀ ਨੇ ਦੱਸਿਆ ਕਿ ਜਦੋਂ ਮੈਂ ਤੁਰ ਕੇ ਸੜਕ ਵੱਲ ਆਉਣ ਲੱਗੀ ਤਾਂ ਦੋਸ਼ੀ ਮੈਨੂੰ ਪੱਖੋਵਾਲ ਸੜਕ ’ਤੇ ਪੈਂਦੀ ਸੇਮ ਕੋਲ ਛੱਡ ਕੇ ਦੌੜ ਗਿਆ। ਫਿਰ ਮੇਰੇ ਪਰਿਵਾਰ ਵਾਲੇ ਮੈਂਨੂੰ ਲੱਭਦੇ ਹੋਏ ਮੇਰੇ ਕੋਲ ਆਏ ਤੇ ਸਰਕਾਰੀ ਹਸਪਤਾਲ ਪੱਖੋਵਾਲ ਵਿਖੇ ਮੈਨੂੰ ਇਲਾਜ ਲਈ ਦਾਖ਼ਲ ਕਰਵਾਇਆ। ਪੁਲਸ ਥਾਣਾ ਜੋਧਾਂ ਵਿਖੇ ਦੋਸ਼ੀ ਸਨੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੋਕਸੋ ਐਕਟ 2012 ਦੀ ਧਾਰਾ 3,4 ਅਤੇ ਆਈ ਪੀ ਸੀ ਦੀ ਧਾਰਾ 376 ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ।

 


author

Gurminder Singh

Content Editor

Related News