ਨਾਬਾਲਗ ਕੁੜੀ ਦਾ ਮੂੰਹ ਬੰਨ੍ਹ ਕੇ ਗਲਤ ਕੰਮ ਕਰਨ ਵਾਲੇ ਕਾਲੇ ਬਾਬੇ ’ਤੇ ਮੁਕੱਦਮਾ ਦਰਜ

07/02/2022 3:58:38 PM

ਫ਼ਰੀਦਕੋਟ (ਰਾਜਨ) : ਇਥੋਂ ਦੇ ਇਕ ਪਿੰਡ ਦੀ ਗਊਸ਼ਾਲਾ ਵਿਖੇ ਰਹਿੰਦੇ ਕਾਲੇ ਬਾਬੇ ਵੱਲੋਂ ਪਿੰਡ ਦੇ ਇਕ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਆਪਣੇ ਘਰ ਲਿਜਾ ਕੇ ਪਰਨੇ ਨਾਲ ਉਸਦਾ ਮੂੰਹ ਬੰਨ੍ਹ ਕੇ ਗਲਤ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਕਾਲਾ ਸਿੰਘ (35) ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਜਦਕਿ ਲੜਕੀ ਸਥਾਨਕ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਵਿਖੇ ਇਲਾਜ ਅਧੀਨ ਹੈ। ਪੀੜਤ ਲੜਕੀ ਦੀ ਮਾਂ ਅਨੁਸਾਰ ਜਦ ਉਹ ਸ਼ਾਮ ਕਰੀਬ 5 ਵਜੇ ਕੰਮ ਤੋਂ ਘਰ ਆਈ ਤਾਂ ਉਸਦੀ ਨਾਬਾਲਗ ਧੀ ਘਰ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਈ ਸੀ। ਪੁੱਛਣ ’ਤੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਇਹ ਗਊਸ਼ਾਲਾ ਬਸਤੀ ਦੇ ਇਕ ਖਾਲੀ ਮਕਾਨ ਵਿੱਚ ਬੇਹੋਸ਼ੀ ਦੀ ਹਾਲਤ ਵਿਚ ਪਈ ਮਿਲੀ।

ਬਿਆਨਕਰਤਾ ਅਨੁਸਾਰ ਉਹ ਲੜਕੀ ਨੂੰ ਲੈ ਕੇ ਆਪਣੇ ਪਤੀ ਸਮੇਤ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਪੁੱਜੇ ਜਿੱਥੇ ਇਲਾਜ ਤੋਂ ਬਾਅਦ ਹੋਸ਼ ਵਿਚ ਆਉਣ ’ਤੇ ਲੜਕੀ ਨੇ ਦੱਸਿਆ ਕਿ ਉਸਦੇ ਸਿਰ ਅਤੇ ਬਾਥਰੂਮ ਵਾਲੀ ਜਗ੍ਹਾ ’ਤੇ ਦਰਦ ਹੈ। ਬਿਆਨ ਕਰਤਾ ਅਨੁਸਾਰ ਜਦ ਉਸਨੇ ਲੜਕੀ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਨੂੰ ਕਾਲਾ ਬਾਬਾ ਆਪਣੇ ਘਰ ਲੈ ਗਿਆ ਸੀ ਅਤੇ ਇਸਤੋਂ ਬਾਅਦ ਪਰਨੇ ਨਾਲ ਉਸਦਾ ਮੂੰਹ ਬੰਨ੍ਹ ਕੇ ਗਲਤ ਕੰਮ ਕਰਨ ਲੱਗ ਪਿਆ। ਮੁਕੱਦਮਾ ਦਰਜ ਕਰਨ ਉਪ੍ਰੰਤ ਥਾਣਾ ਸਦਰ ਪੁਲਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਜਾਰੀ ਹੈ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਕਾਲੇ ਦੀ ਮਾਂ ਪੁੱਛਾਂ ਕੱਢ੍ਹਣ ਦਾ ਕੰਮ ਕਰਦੀ ਹੈ ਅਤੇ ਇਸ ਘਟਨਾਂ ਤੋਂ ਬਾਅਦ ਸਾਰਾ ਪਰਿਵਾਰ ਆਪਣੇ ਘਰੇ ਤਾਲੇ ਮਾਰ ਕੇ ਫਰਾਰ ਹੈ।  

 


Gurminder Singh

Content Editor

Related News