ਜਬਰ-ਜ਼ਨਾਹ ਕਰਨ ਤੋਂ ਬਾਅਦ ਕੀਤੀ ਅਸ਼ਲੀਲ ਵੀਡੀਓ ਵਾਇਰਲ
Sunday, Jul 28, 2019 - 06:26 PM (IST)

ਫਾਜ਼ਿਲਕਾ (ਨਾਗਪਾਲ)-ਥਾਣਾ ਖੂਈਖੇੜਾ ਦੀ ਪੁਲਸ ਨੇ ਨਾਬਾਲਗਾ ਨਾਲ ਜਬਰ-ਜ਼ਨਾਹ ਅਤੇ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਕਰਨ ਦੇ ਦੋਸ਼ 'ਚ ਪਰਚਾ ਦਰਜ ਕੀਤਾ ਹੈ। ਪੁਲਸ ਨੂੰ ਨਾਬਾਲਗਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਗੁਰਸੇਵਕ ਸਿੰਘ ਵਾਸੀ ਬਕੈਣਵਾਲਾ ਇਕ ਸਾਲ ਤੋਂ ਉਸ ਨਾਲ ਜਬਰ-ਜ਼ਨਾਹ ਕਰਦਾ ਆ ਰਿਹਾ ਸੀ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਡਰਾਉਂਦਾ ਸੀ ਕਿ ਜੇਕਰ ਉਸ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਦੀ ਅਸ਼ਲੀਲ ਵੀਡੀਓ ਨੈੱਟ 'ਤੇ ਪਾ ਦੇਵੇਗਾ। ਕੁਝ ਦਿਨ ਪਹਿਲਾਂ ਉਸ ਨੇ ਉਸ ਨਾਲ ਗਲਤ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਗੁਰਸੇਵਕ ਨੇ ਉਸ ਦੀ ਅਸ਼ਲੀਲ ਵੀਡੀਓ ਨੈੱਟ 'ਤੇ ਪਾ ਦਿੱਤੀ। ਉਸ ਨੇ ਸਾਰੀ ਗੱਲ ਆਪਣੇ ਪਿਤਾ ਨੂੰ ਦੱਸ ਦਿੱਤੀ। ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।