ਕੇਜਰੀਵਾਲ ਦੇ CBI ਅੱਗੇ ਪੇਸ਼ ਹੋਣ ਤੋਂ ਪਹਿਲਾਂ ਰਾਤੋ-ਰਾਤ ਦਿੱਲੀ ਰਵਾਨਾ ਹੋਏ ਪੰਜਾਬ ਦੇ ਸਾਰੇ ਮੰਤਰੀ ਤੇ ਵਿਧਾਇਕ
Sunday, Apr 16, 2023 - 12:54 AM (IST)
ਲੁਧਿਆਣਾ (ਵਿੱਕੀ)-ਸ਼ਰਾਬ ਨੀਤੀ ਮਾਮਲੇ ਵਿਚ ਸੀ. ਬੀ. ਆਈ. ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਤਵਾਰ ਪੁੱਛਗਿੱਛ ਲਈ ਬੁਲਾਏ ਜਾਣ ਤੋਂ ਬਾਅਦ ਪੰਜਾਬ ਤੋਂ ਵੀ ਸਾਰੇ ਮੰਤਰੀ, ਵਿਧਾਇਕ ਅਤੇ ਪਾਰਟੀ ਦੇ ਅਹੁਦੇਦਾਰ ਸ਼ਨੀਵਾਰ ਦੇਰ ਸ਼ਾਮ ਤੱਕ ਦਿੱਲੀ ਪੁੱਜ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਂਡ ਦੇ ਹੁਕਮ ਤੋਂ ਬਾਅਦ ਪਾਰਟੀ ਲਈ ਵਿਧਾਇਕ ਜਲੰਧਰ ਉੱਪ ਚੋਣ ’ਚ ਡਿਊਟੀ ਕਰ ਕੇ ਸਿੱਧਾ ਦਿੱਲੀ ਲਈ ਰਵਾਨਾ ਹੋ ਗਏ ਤੇ ਰਾਤੋ-ਰਾਤ ਦਿੱਲੀ ਪੁੱਜ ਜਾਣਗੇ।
ਇਹ ਵੀ ਪੜ੍ਹੋ : ਨੌਜਵਾਨ ਬੰਦੂਕਾਂ ਨੂੰ ਹਥਿਆਰ ਬਣਾਉਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਹਥਿਆਰ ਵਜੋਂ ਕਰਨ : ਢੱਡਰੀਆਂ ਵਾਲੇ
ਜਾਣਕਾਰੀ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਈ ਮੰਤਰੀ ਤਾਂ ਸ਼ਨੀਵਾਰ ਦੁਪਹਿਰ ਨੂੰ ਹੀ ਦਿੱਲੀ ਪੁੱਜ ਗਏ ਸਨ ਅਤੇ ਉਨ੍ਹਾਂ ਨੇ ਕੇਜਰੀਵਾਲ ਨਾਲ ਮੁਲਾਕਾਤ ਕਰ ਕੇ ਕੱਲ ਲਈ ਰਣਨੀਤੀ ਤਿਆਰ ਕੀਤੀ ਹੈ। ਇਕ ਵਿਧਾਇਕ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ’ਚ ਇਕ ਜਗ੍ਹਾ ਇਕੱਠੇ ਹੋਣਗੇ ਤੇ ਕਾਫ਼ਿਲੇ ਦੇ ਰੂਪ ਵਿਚ ਸੀ. ਬੀ. ਆਈ. ਮੁੱਖ ਦਫ਼ਤਰ ਪੁੱਜਣਗੇ।
ਇਹ ਖ਼ਬਰ ਵੀ ਪੜ੍ਹੋ : ਸੂਬੇ ਦੇ ਡਾ. ਅੰਬੇਡਕਰ ਭਵਨਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਕੀਤਾ ਅਹਿਮ ਐਲਾਨ
ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਹੀ ਹਾਈਕਮਾਨ ਤੋਂ ਦਿੱਲੀ ਪੁੱਜਣ ਦਾ ਹੁਕਮ ਮਿਲਿਆ ਹੈ ਤੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਨੇ ਦਿੱਲੀ ਲਈ ਰਵਾਨਗੀ ਪਾ ਲਈ। ਪਾਰਟੀ ਵੱਲੋਂ ਕਰਨਾਲ ਰੋਡ ’ਤੇ ਸਥਿਤ ਇਕ ਰਿਜ਼ੋਰਟ ਦੀ ਲੋਕੇਸ਼ਨ ਜਾਰੀ ਕੀਤੀ ਗਈ ਹੈ, ਜਿਥੇ ਐਤਵਾਰ ਨੂੰ ਸਾਰੇ ਐੱਮ. ਐੱਲ. ਏਜ਼ ਨੇ ਇਕੱਤਰ ਹੋਣਾ ਹੈ। ਪਾਰਟੀ ਵੱਲੋਂ ਸਵੇਰੇ 8 ਵਜੇ ਅਗਲੇ ਹੁਕਮ ਤੋਂ ਬਾਅਦ ਸਾਰੇ ਵਿਧਾਇਕ ਰਿਜ਼ੋਰਟ ਤੋਂ ਅੱਗੇ ਸੀ. ਬੀ. ਆਈ. ਦੇ ਮੁੱਖ ਦਫ਼ਤਰ ਲਈ ਰਵਾਨਾ ਹੋਣਗੇ।