ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

08/08/2022 3:07:58 PM

ਫਰੀਦਕੋਟ ( ਜਗਤਾਰ ) : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਦਿੱਤੇ ਗਏ ਅਸਤੀਫ਼ੇ ਕਾਰਨ ਕੁਝ ਦਿਨਾਂ ਤੋਂ ਚਰਚਾ 'ਚ ਸਨ। ਅੱਜ ਫਿਰ ਉਹ ਇਕ ਵਾਰ ਸੁਰਖੀਆਂ 'ਚ ਆ ਗਏ ਹਨ। ਸਿਹਤ ਮੰਤਰੀ ਜੌੜਾਮਾਜਰਾ ਨੇ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਲਈ 200 ਨਵੇਂ ਗੱਦੇ ਭੇਜੇ ਹਨ, ਜੋ ਕਿ ਹਸਪਤਾਲ ਦੇ ਵੱਖ-ਵੱਖ ਵਾਰਡਾਂ 'ਚ ਦਿੱਤੇ ਜਾਣਗੇ। ਇਨ੍ਹਾਂ ਗੱਦਿਆਂ ਨਾਲ ਜਿੱਥੇ ਮਰੀਜ਼ਾਂ ਨੂੰ ਚੰਗੀ ਸਹੂਲਤ ਮਿਲੇਗੀ, ਉੱਥੇ ਹੀ ਖ਼ਰਾਬ ਹੋਏ ਗੱਦਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ।

ਇਹ ਵੀ ਪੜ੍ਹੋ- ਬਿਜਲੀ ਸੋਧ ਬਿੱਲ 'ਤੇ ਬੋਲੇ CM ਮਾਨ , 'ਸੜਕ ਤੋਂ ਸੰਸਦ ਤੱਕ ਲੜਾਂਗੇ ਅਧਿਕਾਰਾਂ ਦੀ ਲੜਾਈ'

ਇਸ ਮੌਕੇ ਇਨ੍ਹਾਂ ਗੱਦਿਆਂ ਨੂੰ ਲੈ ਕੇ ਪਹੁੰਚੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਾ ਖੋਸਾ ਅਤੇ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਪਿਛਲੇ ਦਿਨੀਂ ਹਸਪਤਾਲ ਵਿਚ ਮਰੀਜ਼ਾਂ ਲਈ ਬੈੱਡਾਂ 'ਤੇ ਰੱਖੇ ਪੁਰਾਣੇ ਗੱਦਿਆ ਦੇ ਹਾਲਾਤ ਮਾੜੇ ਹੋਣ ਕਾਰਨ ਮੰਤਰੀ ਜੌੜਾਮਜਰਾ ਨੇ ਮਹਿਸੂਸ ਕੀਤਾ ਕਿਉਂ ਨਾਂ ਲੋਕਾਂ ਨੂੰ ਇਸ ਮੁੱਢਲੀ ਬੀਮਾਰੀ ਤੋਂ ਬਚਾਇਆ ਜਾ ਸਕੇ। ਇਸਦੇ ਚਲਦਿਆਂ ਅੱਜ ਉਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਨੂੰ 200 ਗੱਦੇ ਡੋਨੇਟ ਕਰਨ ਲਈ ਭੇਜੇ ਹਨ ਜੋ ਅਸੀਂ ਮੈਡੀਕਲ ਪ੍ਰਸ਼ਾਸਨ ਨੂੰ ਹੈਂਡਓਵਰ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਨੇ ਵੀ ਫੋਨ ਰਾਹੀਂ ਐੱਨ.ਆਰ.ਆਈ ਭਰਾਵਾਂ ਦੇ ਸਹਿਯੋਗ ਨਾਲ 400 ਹੋਰ ਗੱਦੇ ਜਲਦੀ ਪਹੁੰਚ ਜਾਣਗੇ ਅਤੇ ਨਾਲ ਹੀ ਬਾਕੀ ਹਸਪਤਾਲ ਦੀਆਂ ਕਮੀਆਂ ਵੀ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ- ਪਟਿਆਲਾ ਕੇਂਦਰੀ ਜੇਲ੍ਹ 'ਚੋਂ ਬਰਾਮਦ ਹੋਏ 19 ਮੋਬਾਇਲ, ਜੇਲ੍ਹ ਮੰਤਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਚੈਕਿੰਗ ਕੀਤੀ ਗਈ ਸੀ। ਜਿਸ ਦੇ ਚੱਲਦਿਆਂ ਉਨ੍ਹਾਂ ਨੇ ਦੇਖਿਆ ਕਿ ਮਰੀਜ਼ਾਂ ਵਾਲੇ ਬੈੱਡ ਦੇ ਗੱਦਿਆਂ ਦੀ ਹਾਲਤ ਬਹੁਤ ਬੁਰੀ ਹੈ ਅਤੇ ਉਹ ਪੂਰੀ ਤਰ੍ਹਾਂ ਗਲ੍ਹ ਚੁੱਕੇ ਹਨ। ਮੰਤਰੀ ਜੌੜਾਮਾਜਰਾ ਨੇ ਉਸ ਗੱਦੇ 'ਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲੇਟਣ ਲਈ ਕਹੀ। ਸਿਹਤ ਮੰਤਰੀ ਦੇ ਇਸ ਰੁੱਖੇ ਵਿਵਹਾਰ ਕਾਰਨ ਬਾਬਾ ਫਰੀਦ ਯੂਨੀਵਰਸਿਟੀ ਦੇ ਵੀ.ਸੀ. ਨੇ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਮੰਤਰੀ ਨੇ ਉਸ ਦਾ ਅਪਮਾਨ ਕੀਤੀ ਹੈ। ਜਿਸ ਤੋਂ ਬਾਅਦ ਸਿਹਤ ਮੰਤਰੀ ਵੀ ਵਿਵਾਦਾਂ 'ਚ ਘਿਰ ਗਏ। ਵਿਰੋਧੀ ਧਿਰਾਂ ਨੇ 'ਆਪ' ਸਰਕਾਰ 'ਤੇ ਕਈ ਸਵਾਲ ਖੜ੍ਹੇ ਕੀਤੇ ਸਨ। 

ਨੋਟ-ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News