ਬਿਨ੍ਹਾਂ ਛੱਤਾਂ ਦੇ ਰਹਿ ਰਹੇ ਲੋਕਾਂ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦਿੱਤੇ 50-50 ਹਜ਼ਾਰ ਦੇ ਚੈੱਕ

Sunday, Feb 25, 2024 - 06:34 PM (IST)

ਮਲੋਟ (ਗੋਇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ। ਉਸ ਦੀ ਉਦਾਹਰਣ ਮਲੋਟ ਦੇ ਵਾਰਡ ਨੰਬਰ 26 ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬਿਨ੍ਹਾਂ ਛੱਤਾਂ ਦੇ ਰਹਿ ਰਹੇ ਲੋਕਾਂ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਅਪਣੇ ਨਿੱਜੀ ਫੰਡ 'ਚੋਂ 15 ਪਰਿਵਾਰਾਂ ਨੂੰ 50-50 ਹਜ਼ਾਰ ਦੇ ਚੈੱਕ ਦਿੱਤੇ।

ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਮਾਂ ਦਾ ਇਕੋ-ਇਕ ਸਹਾਰਾ ਸੀ ਗੁਰਜੰਟ

ਇਸ ਮੌਕੇ ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਮੀਡੀਆ ਇੰਚਾਰਜ਼ ਰਮੇਸ਼ ਅਰਨੀਵਾਲਾ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਮੰਤਰੀ ਸਾਹਿਬਾ ਨੇ ਮਲੋਟ ਦੀਆਂ ਗਲੀਆਂ ਵਿੱਚ ਸੀਵਰੇਜ਼ ਦੀ ਸੱਮਸਿਆ ਅਤੇ ਪਾਣੀ ਦੀ ਸੱਮਸਿਆ ਦੇ ਹੱਲ ਲਈ 15 ਕਿਲੋਮੀਟਰ ਦੇ ਕਰੀਬ ਦੀਆਂ ਸ਼ਹਿਰ ਵਿੱਚ ਨਵੀਆਂ ਪਾਈਪਾ ਪਾ ਕੇ ਪੀਣ ਵਾਲਾ ਵਧੀਆ ਪਾਣੀ ਲੋਕਾਂ ਤੱਕ ਪਹੁੰਚਾਇਆ ਜਾਵੇਗਾ ।

ਇਹ ਵੀ ਪੜ੍ਹੋ : ਨਾਬਾਲਗ ਬੱਚੇ ਦੀ ਪਰਿਵਾਰ ਨੂੰ ਚਿਤਾਵਨੀ, ਕਿਹਾ- 'ਪੜ੍ਹਾਈ ਤਾਂ ਕਰਾਂਗਾ ਜੇਕਰ....'

ਇਸ ਦੌਰਾਨ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਲੋਕਾਂ ਨੂੰ  ਸੰਬੋਧਿਤ ਕਰਦਿਆਂ ਕਿਹਾ ਕਿ ਜੋ ਲੋਕ ਬਿਨ੍ਹਾਂ ਘਰਾਂ ਤੋ ਰਹਿ ਰਹੇ ਹਨ ਉਹਨਾਂ 85 ਪਰਿਵਾਰਾਂ ਨੂੰ ਚੁਣਿਆ ਗਿਆ ਹੈ। ਜਿਹਨਾਂ 'ਚੋਂ 15 ਪਰਿਵਾਰਾਂ ਰੰਗੀਲਾ ਰਾਣੀ, ਸੰਤੋਸ਼ ਰਾਣੀ, ਰੋਸ਼ਨੀ ਦੇਵੀ, ਸੋਹਣ ਲਾਲ, ਬਬਲੀ, ਘੁਮਾਣੀ, ਵੀਨਾ ਰਾਣੀ, ਸਤਪਾਲ, ਪਰਵਿੰਦਰ ਕੌਰ ਆਦਿ ਨੂੰ  50-50 ਹਜ਼ਾਰ ਦੇ ਚੈੱਕ ਦਿੱਤੇ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਉਹ ਬਿਨਾਂ ਛੱਤ ਤੋਂ ਰਹਿ ਰਹੇ ਲੋਕਾਂ ਦਾ ਸਹਿਯੋਗ ਕਰਦੇ ਰਹਿਣਗੇ । 

ਇਹ ਵੀ ਪੜ੍ਹੋ : ਮੁਕੇਰੀਆਂ 'ਚ ਪਹਿਲੀ 'ਸਰਕਾਰ-ਵਪਾਰ ਮਿਲਣੀ' ਦੌਰਾਨ CM ਮਾਨ ਨੇ ਆਖੀਆਂ ਵੱਡੀਆਂ ਗੱਲਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News