ਮੰਤਰੀ ਆਸ਼ੂ ਦਾ ਦਾਅਵਾ : ਪਾਰਕ ਮੈਨੇਜਮੈਂਟ ਕਮੇਟੀਆਂ ਨੂੰ ਇਕ ਹਫ਼ਤੇ ’ਚ ਰਿਲੀਜ਼ ਹੋਵੇਗੀ ਪੈਂਡਿੰਗ ਪੇਮੈਂਟ

Monday, Jan 04, 2021 - 03:42 PM (IST)

ਮੰਤਰੀ ਆਸ਼ੂ ਦਾ ਦਾਅਵਾ : ਪਾਰਕ ਮੈਨੇਜਮੈਂਟ ਕਮੇਟੀਆਂ ਨੂੰ ਇਕ ਹਫ਼ਤੇ ’ਚ ਰਿਲੀਜ਼ ਹੋਵੇਗੀ ਪੈਂਡਿੰਗ ਪੇਮੈਂਟ

ਲੁਧਿਆਣਾ  (ਹਿਤੇਸ਼) : ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਪਾਰਕ ਮੈਨੇਜਮੈਂਟ ਕਮੇਟੀਆਂ ਦੀ ਪੈਂਡਿੰਗ ਪੇਮੈਂਟ ਇਕ ਹਫ਼ਤੇ ’ਚ ਰਿਲੀਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ਐਤਵਾਰ ਨੂੰ ਗੁਰੂ ਨਾਨਕ ਭਵਨ ਵਿਚ ਹੋਈ ਮੀਟਿੰਗ ਦੌਰਾਨ ਕੁਝ ਪੀ. ਐੱਮ. ਸੀ. ਦੇ ਮੈਂਬਰਾਂ ਵੱਲੋਂ ਪਾਰਕਾਂ ਦੀ ਮੇਨਟੀਨੈਂਸ ਦੀ ਪੇਮੈਂਟ ਪੈਂਡਿੰਗ ਹੋਣ ਦਾ ਮੁੱਦਾ ਚੁੱਕਣ ’ਤੇ ਕੀਤਾ ਗਿਆ। ਆਸ਼ੂ ਨੇ ਕਿਹਾ ਕਿ 1995 ਦੇ ਦੌਰ ਵਿਚ ਨਗਰ ਨਿਗਮ ਕੋਲ ਸਟਾਫ ਅਤੇ ਵਸੀਲਿਆਂ ਦੀ ਕਮੀ ਦੇ ਮੱਦੇਨਜ਼ਰ ਪਾਰਕਾਂ ਵਿਚ ਹਰਿਆਲੀ ਦਾ ਦਾਇਰਾ ਵਧਾਉਣ ਲਈ ਪਬਲਿਕ ਦੀ ਭਾਗੀਦਾਰੀ ਦੇ ਰੂਪ ਵਿਚ ਪਾਰਕ ਮੈਨੇਜਮੈਂਟ ਕਮੇਟੀਆਂ ਦਾ ਪੈਟਰਨ ਲਾਗੂ ਕੀਤਾ ਗਿਆ ਸੀ। ਜਿਸਦੇ ਬਿਹਤਰ ਨਤੀਜੇ ਸਾਹਮਣੇ ਆਏ ਹਨ। ਜਿਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਬਾਕੀ 305 ਪਾਰਕਾਂ ਨੂੰ ਪਾਰਕ ਮੈਨੇਜਮੈਂਟ ਕਮੇਟੀਆਂ ਨੂੰ ਸੌਂਪਣ ਦੀ ਲੋੜ ਹੈ। ਆਸ਼ੂ ਨੇ ਕੌਂਸਲਰਾਂ ਨੂੰ ਪਾਰਕ ਮੈਨੇਜਮੈਂਟ ਕਮੇਟੀਆਂ ਦੇ ਸੁਝਾਅ ਅਤੇ ਸਿਫਾਰਿਸ਼ਾਂ ਮੁਤਾਬਕ ਪਾਰਕਾਂ ਦੀ ਡਿਵੈਲਪਮੈਂਟ ਦੀ ਯੋਜਨਾ ਬਣਾਉਣ ’ਤੇ ਜ਼ੋਰ ਦਿੱਤਾ, ਜਿਸ ਪਰਕਿਰਿਆ ਨੂੰ ਪੂਰਾ ਕਰਨ ਲਈ 2 ਮਹੀਨਿਆਂ ਦੀ ਡੈੱਡਲਾਈਨ ਫਿਕਸ ਕੀਤੀ ਗਈ ਹੈ। ਮੀਟਿੰਗ ਵਿਚ ਕਈ ਪਾਰਕਾਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਨੇ ਮੈਂਟੀਨੈਸ ਦੇ ਲਈ ਮਿਲਣ ਵਾਲੀ ਰਾਸ਼ੀ ਨੂੰ ਨਾਕਾਫੀ ਦੱਸਿਆ ਇਸ ’ਤੇ ਆਸ਼ੂ ਨੇ ਵੱਡੇ ਪਾਰਕਾਂ ਨੂੰ 2.5 ਰੁਪਏ ਪ੍ਰਤੀ ਵਰਗ ਮੀਟਰ ਮਿਲਣਾ ਯਕੀਨੀ ਬਣਾਇਆ ਜਾਵੇਗਾ। ਇਸ ਤਰਾਂ ਛੋਟੇ ਪਾਰਕਾਂ ਦੇ ਲਈ ਇਕਾਮੁਸ਼ਤ ਰਾਸ਼ੀ ਫਿਕਸ ਕਰਨ ਦਾ ਵਿਸਵਾਸ਼ ਦਿਵਾਇਆ।

ਪਾਰਕਾਂ ਵਿਚ ਮੁਕਾਬਲਾ ਕਰਵਾ ਕੇ ਦਿੱਤੇ ਜਾਣਗੇ ਇਨਾਮ
ਆਸ਼ੂ ਨੇ ਪਾਰਕਾਂ ਮੈਨੇਜਮੈਂਟ ਕਮੇਟੀਆਂ ਮੈਂਬਰਾਂ ਨੂੰ ਬਿਹਤਰ ਕਾਇਆਕਲਪ ਕਰਨ ਦੇ ਲਈ ਯੋਗਦਾਨ ਦੇਣ ਦੀ ਅਪੀਲ ਕੀਤੀ ਉਨਾਂ ਨੇ ਕਿਹਾ ਕਿ ਆਊਣ ਵਾਲੇ ਸਮੇਂ ਵਿਚ ਪਾਰਕਾਂ ਵਿਚ ਮੁਕਾਬਲਾ ਕਰਵਾ ਕੇ ਇਨਾਮ ਦਿੱਤੇ ਜਾਣਗੇ।

ਇਹ ਵੀ ਪੜ੍ਹੋ : 'ਨਗਰ ਕੌਂਸਲ ਚੋਣਾਂ' ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ, ਪਟਿਆਲਾ ਦੇ ਕਾਂਗਰਸੀਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ

 

ਕੰਪੋਸਟ ਬਣਾਉਣ ਦੀ ਮੁਹਿੰਮ ਵਿਚ ਲਿਆ ਜਾਵੇਗਾ ਸਹਿਯੋਗ
ਮੀਟਿੰਗ ਵਿਚ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਮਾਨੀਟਰਿੰਗ ਕਮੇਟੀ ਦੇ ਨਿਰਦੇਸ਼ਾਂ ’ਤੇ ਪੱਤਿਆਂ ਤੋਂ ਕੰਪੋਸਟ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਸ ਵਿਚ ਵੀ ਪਾਰਕ ਮੇਨੈਜਮੈਂਟ ਕਮੇਟੀਆਂ ਦਾ ਸਹਿਯੋਗ ਲਿਆ ਜਾਵੇਗਾ।

ਵਾਟਰ ਰਿਚਾਰਜ ਦਾ ਪੈਟਰਨ ਹੋਵੇਗਾ ਲਾਗੂ
ਆਸ਼ੂ ਨੇ ਕਿਹਾ ਕਿ ਗਰਾਊਂਡ ਵਾਟਰ ਲੈਵਲ ਨੂੰ ਡਾਊਨ ਜਾਣ ਤੋਂ ਬਚਾਉਣ ਦੇ ਲਈ ਪਾਰਕਾਂ ਨੂੰ ਵਾਟਰ ਰਿਚਾਰਜ ਦਾ ਵਿਕਲਪ ਬਣਾਇਆ ਜਾ ਸਕਦਾ ਹੈ। ਜੋ ਕੰਮ ਕਈ ਪਾਰਕਾਂ ਵਿਚ ਸ਼ੁਰੂ ਹੋ ਗਿਆ ਹੈ ਤੇ ਆਉਣ ਵਾਲੇ ਸਮੇਂ ਵਿਚ ਇਹ ਪੈਟਰਨ ਸਾਰੇ ਪਾਰਕਾਂ ਵਿਚ ਲਾਗੂ ਹੋਵੇਗਾ ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਦੌੜ ’ਚੋਂ ਬਾਹਰ ਹੋਏ ਸੁਖਬੀਰ ਸਿੰਘ ਬਾਦਲ!

 

ਸਟੇਟਸ ਰਿਪੋਰਟ
ਮਹਾਨਗਰ ਵਿਚ ਹਨ 870 ਪਾਰਕ
438 ਪਾਰਕ ਮੇਨੈਜਮੈਂਟ ਕਮੇਟੀਆਂ ਵਲੋਂ ਕੀਤੀ ਜਾ ਰਹੀ ਹੈ 565 ਪਾਰਕਾਂ ਦੀ ਮੈਂਟੀਨੈਸ
ਖਾਲੀ ਜਗ੍ਹਾ ਨੂੰ ਗ੍ਰੀਨ ਬੈਲਟ ਬਣਾਉਣ +ਤੇ ਦਿਤਾ ਜਾ ਰਿਹਾ ਹੈ ਜ਼ੋਰ

ਇਨਾਂ ਦੀ ਰਹੀ ਮੌਜੂਦਗੀ
ਕਮਿਸ਼ਨਰ ਵਿਧਾਇਕ ਸੰਜੇ ਤਲਵਾੜ, ਕੌਂਸਲਰ ਮਮਤਾ ਆਸ਼ੂ, ਜੈ ਪ੍ਰਕਾਸ਼, ਨਰਿੰਦਰ ਸ਼ਰਮਾ ਕਾਲਾ, ਸੰਨੀ ਭੱਲਾ, ਗੁਰਦੀਪ ਨੀਟੂ, ਪੰਕਜ, ਕਾਕਾ ਰਾਕੇਸ਼ ਪਰਾਸ਼ਰ

 ਨੋਟ-  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 

 


author

Anuradha

Content Editor

Related News