''ਇਸ ਸੀਜ਼ਨ ''ਚ ਤੀਜੀ ਵਾਰ 10 ਡਿਗਰੀ ਤੱਕ ਪਹੁੰਚਿਆ ਘੱਟ ਤੋਂ ਘੱਟ ਤਾਪਮਾਨ''

11/30/2020 5:06:56 PM

ਚੰਡੀਗੜ੍ਹ (ਸੰਦੀਪ) : ਐਤਵਾਰ ਨੂੰ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 10.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਨਾਰਮਲ ਤੋਂ 2 ਡਿਗਰੀ ਘੱਟ ਰਿਹਾ। ਇਹ ਤੀਜਾ ਮੌਕਾ ਹੈ ਜਦੋਂ ਤਾਪਮਾਨ 10 ਡਿਗਰੀ ਤੱਕ ਦਰਜ ਹੋਇਆ ਹੋਵੇ। ਸ਼ਨੀਵਾਰ ਨੂੰ ਘੱਟ ਤੋਂ ਘੱਟ ਤਾਪਮਾਨ 8.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ ਇਸ ਸੀਜ਼ਨ 'ਚ ਨਵੰਬਰ ਮਹੀਨੇ ਦਾ ਦੂਜਾ ਸਭ ਤੋਂ ਘੱਟ ਤਾਪਮਾਨ ਹੈ। ਇਸ ਤੋਂ ਪਹਿਲਾਂ 22 ਨਵੰਬਰ ਨੂੰ 8.1 ਡਿਗਰੀ ਰਿਕਾਰਡ ਹੋਇਆ ਸੀ। ਪਿਛਲੇ ਦੋ ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਘੱਟ ਤੋਂ ਘੱਟ ਤਾਪਮਾਨ ਨਵੰਬਰ 'ਚ 9 ਡਿਗਰੀ ਤੋਂ ਘੱਟ ਗਿਆ ਹੋਵੇ। ਸਾਲ 2017 ਵਿਚ 25 ਨਵੰਬਰ ਨੂੰ 7.5 ਪਾਰਾ ਦਰਜ ਹੋਇਆ ਸੀ। ਉਥੇ ਹੀ, ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਉਹ 25.1 ਡਿਗਰੀ ਸੈਲਸੀਅਸ ਰਿਹਾ। ਪਿਛਲੇ ਦਿਨੀਂ ਪਏ ਮੀਂਹ ਕਾਰਣ ਤਾਪਮਾਨ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਮਨਪ੍ਰੀਤ ਬਾਦਲ ਨੂੰ ਕਾਰੋਬਾਰੀਆਂ ਨੇ ਖੂਬ ਸੁਣਾਈਆਂ ਖਰੀਆਂ-ਖੋਟੀਆਂ'

PunjabKesari

ਅੱਗੇ ਇੰਝ ਰਹੇਗਾ:
-ਸੋਮਵਾਰ ਨੂੰ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਰਹੇਗਾ ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਰਹਿਣ ਦੇ ਆਸਾਰ ਹਨ।
-ਮੰਗਲਵਾਰ ਨੂੰ ਵੀ ਮੌਸਮ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 24 ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਰਹੇਗਾ।
-ਬੁੱਧਵਾਰ ਨੂੰ ਅਸਮਾਨ ਸਾਫ਼ ਰਹੇਗਾ। ਵੱਧ ਤੋਂ ਵੱਧ ਤਾਪਮਾਨ 25 ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦੇ ਆਸਪਾਸ ਰਹੇਗਾ।

ਇਹ ਵੀ ਪੜ੍ਹੋ : 30 ਨਵੰਬਰ ਨੂੰ ਲੱਗਣ ਵਾਲਾ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਨਹੀਂ ਦੇਵੇਗਾ


Anuradha

Content Editor

Related News