ਬਰਨਾਲਾ ’ਚ ਲੋਕਾਂ ਨੇ ਜੰਮ ਕੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਬਾਜ਼ਾਰਾਂ ’ਚ ਲੱਗੀ ਭਾਰੀ ਭੀੜ

Monday, May 03, 2021 - 02:06 PM (IST)

ਬਰਨਾਲਾ ’ਚ ਲੋਕਾਂ ਨੇ ਜੰਮ ਕੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਬਾਜ਼ਾਰਾਂ ’ਚ ਲੱਗੀ ਭਾਰੀ ਭੀੜ

ਬਰਨਾਲਾ (ਵਿਵੇਕ ਸਿੰਧਵਾਨੀ) : ਭਾਵੇਂ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ 15 ਮਈ ਤੱਕ ਮਿੰਨੀ ਲਾਕਡਾਊਨ ਲਾ ਦਿੱਤਾ ਹੈ। ਜਿਸ ਦੇ ਤਹਿਤ ਸਾਰੀਆਂ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਬਾਹਰੋਂ ਐਂਟਰ ਹੋਣ ਤੇ ਕੋਰੋਨਾ ਨੈਗੇਟਿਵ ਰਿਪੋਰਟ ਜਾਂ ਦੋ ਹਫ਼ਤੇ ਪਹਿਲਾਂ ਦਾ ਵੈਕਸੀਨੇਸ਼ਨ ਸਰਟੀਫਿਕੇਟ ਵਿਖਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸਾਰੇ ਸਰਕਾਰੀ ਦਫ਼ਤਰਾਂ ਵਿਚ ਹਾਜ਼ਰੀ ਅੱਧੀ ਕਰ ਦਿੱਤੀ ਗਈ ਹੈ ਅਤੇ ਨਾਲ ਹੀ ਚਾਰ ਪਹੀਆ ਵਾਹਨਾਂ ’ਤੇ ਸਿਰਫ ਦੋ ਵਿਅਕਤੀ ਅਤੇ ਦੋ ਪਹੀਆ ਵਾਹਨਾਂ ’ਤੇ ਸਿਰਫ ਇਕ ਵਿਅਕਤੀ ਨੂੰ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਜ਼ਿਲ੍ਹਾ ਬਰਨਾਲਾ ਵਿਚ ਅੱਜ ਲੋਕਾਂ ਵੱਲੋਂ ਮਿੰਨੀ ਲਾਕਡਾਊਨ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਗਈਆਂ ਤੇ ਪੁਲਸ ਸਿਰਫ ਮੂਕ ਦਰਸ਼ਕ ਬਣੀ ਵਪਾਰੀਆਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਰਹੀ।

ਇਹ ਵੀ ਪੜ੍ਹੋ : ਪੰਜਾਬ ’ਚ ਮੁਕੰਮਲ ਲਾਕਡਾਊਨ ਲੱਗਣਾ ਲਗਭਗ ਤੈਅ, ਸਿਹਤ ਮੰਤਰੀ ਨੇ ਦਿੱਤਾ ਵੱਡਾ ਬਿਆਨ

PunjabKesari

ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਲੱਗਿਆ ਸੈਂਕੜਾ  
ਜੇਕਰ ਜ਼ਿਲ੍ਹਾ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 100 ਹੋ ਚੁੱਕੀ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿਚ ਕੁੱਲ 3168 ਕੇਸ ਕੋਰੋਨਾ ਪਾਜ਼ੀਟਿਵ ਹਨ ਜਦ ਕਿ 1300 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸ਼ਹਿਰ ਵਿਚ ਲੋਕਾਂ ਅੰਦਰ ਕੋਰੋਨਾ ਪ੍ਰਤੀ ਡਰ ਦਾ ਮਾਹੌਲ ਨਹੀਂ ਪਾਇਆ ਜਾ ਰਿਹਾ। ਅੱਜ ਜਿਵੇਂ ਹੀ ਸਵੇਰੇ ਬਾਜ਼ਾਰ ਖੁੱਲ੍ਹੇ ਤਾਂ ਲੋਕਾਂ ਨੇ ਇਕਦਮ ਬਾਜ਼ਾਰ ਦੀਆਂ ਸਾਰੀਆਂ ਸੜਕਾਂ ਭੀੜ ਨਾਲ ਭਰ ਦਿੱਤੀਆਂ। ਭਾਵੇਂ ਸਦਰ ਬਾਜ਼ਾਰ ਹੋਵੇ, ਪੱਕਾ ਕਾਲਜ ਰੋਡ ਹੋਵੇ,ਕੱਚਾ ਕਾਲਜ ਰੋਡ ਹੋਵੇ ਜਾਂ ਬੈਂਕਾਂ ਦੇ ਬਾਹਰ ਲੋਕਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ ਅਤੇ ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਕੋਈ ਸੋਸ਼ਲ ਡਿਸਪੈਂਸਿੰਗ ਨਹੀਂ ਰੱਖੀ ਜਾ ਰਹੀ ਸੀ ਅਤੇ ਕਈ ਥਾਵਾਂ ’ਤੇ ਤਾਂ ਪੁਲੀਸ ਵੀ ਸਿਰਫ ਮੂਕ ਦਰਸ਼ਕ ਬਣੀ ਉਨ੍ਹਾਂ ਵੱਲ ਵੇਖ ਰਹੀ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਹੁਣ ਅਮਰਿੰਦਰ ਹੀ ਹੋਣਗੇ ‘ਕੈਪਟਨ’, ਸਿੱਧੂ ’ਤੇ ਗਾਜ ਡਿੱਗਣੀ ਤੈਅ !

PunjabKesari

ਪੁਲਸ ਸਿਰਫ ਦੁਕਾਨਦਾਰਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ : ਰਘੁਬੀਰ ਪ੍ਰਕਾਸ਼  
ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਰਘੁਵੀਰ ਪ੍ਰਕਾਸ਼ ਗਰਗ ਨੇ ਕਿਹਾ ਕਿ ਬੈਂਕਾਂ ਦੇ ਬਾਹਰ ਲੱਗੀਆਂ ਲੋਕਾਂ ਦੀਆਂ ਲੰਬੀਆਂ ਕਤਾਰਾਂ ਨੂੰ ਵੇਖ ਕੇ ਕਿੱਧਰੇ ਵੀ ਨਹੀਂ ਲੱਗ ਰਿਹਾ ਕਿ ਸਰਕਾਰ ਨੇ ਮਿੰਨੀ ਲਾਕਡਾਊਨ  ਦਾ ਐਲਾਨ ਕੀਤਾ ਹੋਇਆ ਹੈ। ਪੁਲਸ ਵੀ ਮੂਕ ਦਰਸ਼ਕ ਹੋ ਕੇ ਸਭ ਕੁੱਝ ਵੇਖ ਰਹੀ ਹੈ, ਪੁਲਸ ਦਾ ਡੰਡਾ ਵੀ ਸਿਰਫ਼ ਵਪਾਰੀਆਂ ’ਤੇ ਹੀ ਚੱਲਦਾ ਹੈ ਅਤੇ ਪੁਲਸ ਵਾਲੇ ਸਾਰਾ ਦਿਨ ਸਾਇਰਨ ਮਾਰ ਕੇ ਵਪਾਰੀਆਂ ਦੇ ਦਿਲਾਂ ਵਿਚ ਡਰ ਪੈਦਾ ਕਰਨ ਲਈ ਹੀ ਘੁੰਮਦੇ ਹਨ।

ਇਹ ਵੀ ਪੜ੍ਹੋ : ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਪਿੰਡ ਚੀਮਾ ਦੇ ਨੌਜਵਾਨ ਇਕਲੌਤੇ ਪੁੱਤ ਦੀ ਅਚਾਨਕ ਮੌਤ

PunjabKesari

ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਲਾਇਆ ਲਾਕਡਾਊਨ : ਡੀ. ਐੱਸ. ਪੀ. ਟਿਵਾਣਾ
ਇਸ ਬਾਰੇ ਜਦੋਂ ਡੀ. ਐੱਸ. ਪੀ ਲਖਵੀਰ ਸਿੰਘ ਟਿਵਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਹੀ ਮਿੰਨੀ ਲਾਕਡਾਊਨ ਲਾਇਆ ਹੈ ਅਤੇ ਪੁਲਸ ਵੀ ਲੋਕਾਂ ਦੀ ਸੁਰੱਖਿਆ ਹੀ ਚਾਹੁੰਦੀ ਹੈ। ਲੋਕਾਂ ਨੂੰ ਖੁਦ ਵੀ ਜਾਗਰੂਕ ਹੋਣਾ ਪਵੇਗਾ। ਲੋਕਾਂ ਨੂੰ ਆਪਣੀ ਜਾਨ ਦੀ ਕੀਮਤ ਖ਼ੁਦ ਸਮਝਣੀ ਪਵੇਗੀ ਸਿਰਫ਼ ਪੁਲੀਸ ਦੇ ਡੰਡੇ ਤੋਂ ਡਰ ਕੇ ਭੱਜਣ ਨਾਲ ਕੋਰੋਨਾ ਤੋਂ ਬਚਾਅ ਨਹੀਂ ਹੋਣ ਵਾਲਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਖ਼ਤੀ, ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤਾ ਇਹ ਫਰਮਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News