ਲੱਖਾਂ ਦੀ ਅਫੀਮ ਸਮੇਤ ਸਮੱਗਲਰ ਗ੍ਰਿਫਤਾਰ

Tuesday, Apr 17, 2018 - 01:21 AM (IST)

ਲੱਖਾਂ ਦੀ ਅਫੀਮ ਸਮੇਤ ਸਮੱਗਲਰ ਗ੍ਰਿਫਤਾਰ

ਮੋਗਾ,   (ਆਜ਼ਾਦ)-  ਮੋਗਾ ਪੁਲਸ ਵੱਲੋਂ ਇਕ ਪ੍ਰਵਾਸੀ ਸਮੱਗਲਰ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ, ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਸਪੈਸ਼ਲ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਅਤੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਪੁਲਸ ਪਾਰਟੀ ਸਮੇਤ ਇਲਾਕੇ 'ਚ ਗਸ਼ਤ ਕਰਦੇ ਹੋਏ ਥਾਣਾ ਮਹਿਣਾ ਕੋਲ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਉਥੇ ਖੜ੍ਹੇ ਦੁਆਰਕਾ ਪਾਲ ਨਿਵਾਸੀ ਪਿੰਡ ਪਰਜਾਮੋਜੇ ਢੋਲਾਂ (ਬਿਹਾਰ) ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਇਕ ਕਿਲੋ ਅਫੀਮ ਬਰਾਮਦ ਹੋਈ, ਜਿਸ ਨੂੰ ਪੁਲਸ ਪਾਰਟੀ ਨੇ ਤੁਰੰਤ ਅਫੀਮ ਸਮੇਤ ਹਿਰਾਸਤ 'ਚ ਲੈ ਲਿਆ। 
ਪੁੱਛਗਿੱਛ ਕਰਨ 'ਤੇ ਕਥਿਤ ਸਮੱਗਲਰ ਨੇ ਕਿਹਾ ਕਿ ਉਸ ਨੇ ਉਕਤ ਅਫੀਮ ਗਾਹਕਾਂ ਨੂੰ ਸਪਲਾਈ ਕਰਨੀ ਸੀ, ਜਿਨ੍ਹਾਂ ਦੀ ਉਹ ਤਲਾਸ਼ ਕਰ ਰਿਹਾ ਸੀ ਕਿ ਪੁਲਸ ਦੇ ਕਾਬੂ ਆ ਗਿਆ। ਉਹ ਉਕਤ ਅਫੀਮ ਨੇਪਾਲ ਦੇ ਬਾਰਡਰ ਤੋਂ 1 ਲੱਖ 10 ਹਜ਼ਾਰ ਰੁਪਏ ਪ੍ਰਤੀ ਕਿਲੋ ਨੇਪਾਲੀ ਕਰੰਸੀ ਦੇ ਹਿਸਾਬ ਨਾਲ ਲੈ ਕੇ ਆਇਆ ਸੀ। ਕਥਿਤ ਸਮੱਗਲਰ ਨੂੰ ਅੱਜ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।


Related News