ਫੌਜੀ ਟਰੱਕ ਦੀ ਬੋਗੀ ਖੁੱਲ੍ਹੀ, ਵੱਡਾ ਹਾਦਸਾ ਟਲਿਆ
Sunday, Oct 22, 2017 - 12:21 PM (IST)
ਟਾਂਡਾ(ਜਸਵਿੰਦਰ)— ਸ਼ਨੀਵਾਰ ਨੂੰ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਟਾਂਡਾ ਉੜਮੁੜ ਬਿਜਲੀ ਘਰ ਨੇੜੇ ਇਕ ਫੌਜੀ ਟਰੱਕ ਦੇ ਸਾਮਾਨ ਦੀ ਬੋਗੀ ਅਚਾਨਕ ਖੁੱਲ੍ਹ ਕੇ ਇਕ ਪਾਸੇ ਖਤਾਨਾਂ 'ਚ ਉਤਰ ਗਈ। ਇਸ ਦੌਰਾਨ ਸੜਕ 'ਤੇ ਕੋਈ ਵੀ ਵ੍ਹੀਕਲ ਨਾ ਆਉਣ-ਜਾਣ ਕਾਰਨ ਵੱਡਾ ਹਾਦਸਾ ਟਲ ਗਿਆ।
ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਫੌਜੀ ਜਵਾਨ ਟਰੱਕ ਰਾਹੀਂ ਜੰਮੂ ਤੋਂ ਵਾਪਸ ਆਪਣੇ ਹੈੱਡਕੁਆਰਟਰ ਜਾ ਰਹੇ ਸਨ। ਜਦੋਂ ਇਹ ਟੁਕੜੀ ਜਾਜਾ ਪੁਲ ਤੋਂ ਉਤਰ ਰਹੀ ਸੀ ਤਾਂ ਅਚਾਨਕ ਸਾਮਾਨ ਵਾਲੀ ਬੋਗੀ ਖੁੱਲ੍ਹ ਗਈ ਅਤੇ ਕੋਈ ਵਾਹਨ ਸੜਕ ਦੇ ਦੋਨੋਂ ਪਾਸਿਓਂ ਨਾ ਆਉਣ ਕਾਰਨ ਵੱਡਾ ਹਾਦਸਾ ਟਲ ਗਿਆ। ਫੌਜੀ ਜਵਾਨ ਬੋਗੀ ਨੂੰ ਮੁੜ ਟਰੱਕ ਨਾਲ ਟੋਚਨ ਕਰ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ।
